

ਇੰਸਟਾਗ੍ਰਾਮ ਇਨਫ਼ਲੂਏਂਸਰ ਨੂੰ ਕੋਲਕਾਤਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹਰਿਆਣਾ, 31 ਮਈ 2025 : ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਇੰਸਟਾਗ੍ਰਾਮ ਇਨਫ਼ਲੂਏਂਸਰ ਅਤੇ ਪੁਣੇ ਲਾਅ ਯੂਨੀਵਰਸਿਟੀ ਵਿਚ ਪੜ੍ਹਦੀ ਇਕ ਕੁੜੀ ਨੂੰ ਕੋਲਕਾਤਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ । ਉਸ ਨੇ ਆਪ੍ਰੇਸ਼ਨ ਸਿੰਦੂਰ `ਤੇ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ `ਤੇ ਇਕ ਵੀਡੀਉ ਅਪਲੋਡ ਕੀਤਾ ਸੀ। ਵੀਡੀਉ ਵਿਚ ਉਸ ਨੇ ਇਕ ਖ਼ਾਸ ਧਰਮ `ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਸੂਤਰਾਂ ਅਨੁਸਾਰ ਸ਼ਰਮਿਸ਼ਠਾ ਪਨੋਲੀ ਨੇ ਆਪ੍ਰੇਸ਼ਨ ਸਿੰਦੂਰ `ਤੇ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ `ਤੇ ਇੰਸਟਾਗ੍ਰਾਮ `ਤੇ ਸਵਾਲ ਉਠਾਏ ਸਨ। ਬਣਾਈ ਗਈ ਵੀਡੀਉ ਵਿਚ, ਉਸ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ, ਜਿਸ ਕਾਰਨ ਉਸ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਸਬੰਧੀ ਇਕ ਸ਼ਿਕਾਇਤ ਕੋਲਕਾਤਾ ਪੁਲਿਸ ਦੇ ਗਾਰਡਨਰਿਚ ਪੁਲਿਸ ਸਟੇਸ਼ਨ ਪਹੁੰਚੀ। ਜਿਸ ਵਿਚ ਕਿਹਾ ਗਿਆ ਕਿ ਸ਼ਰਮਿਸ਼ਠਾ ਪਨੋਲੀ ਨਾਮ ਦੀ ਇਕ ਕੁੜੀ ਨੇ ਇੰਸਟਾਗ੍ਰਾਮ `ਤੇ ਇਕ ਵੀਡੀਉ ਅਪਲੋਡ ਕਰ ਕੇ ਇਕ ਖ਼ਾਸ ਧਰਮ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਐਫ਼ਆਈਆਰ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਸੀ। ਵੀਡੀਉ ਦੇ ਵਿਰੋਧ ਤੇ ਪੁਲਿਸ ਵਲੋਂ ਕੇਸ ਦਰਜ ਕਰਨ ਤੋਂ ਬਾਅਦ, ਸ਼ਰਮਿਸ਼ਠਾ ਨੇ ਸੋਸ਼ਲ ਮੀਡੀਆ `ਤੇ ਮੁਆਫ਼ੀ ਮੰਗੀ। ਸ਼ਰਮਿਸ਼ਠਾ ਨੇ ਲਿਖਿਆ, ‘ਮੈਂ ਸਾਰਿਆਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਦੀ ਹਾਂ। ਮੈਂ ਜੋ ਵੀ ਕਿਹਾ ਉਹ ਮੇਰੀਆਂ ਨਿੱਜੀ ਭਾਵਨਾਵਾਂ ਹਨ। ਮੇਰਾ ਇਰਾਦਾ ਕਿਸੇ ਨੂੰ ਜਾਣਬੁੱਝ ਕੇ ਦੁਖੀ ਕਰਨਾ ਨਹੀਂ ਸੀ। ਮੈਂ ਭਵਿੱਖ ਵਿਚ ਅਪਣੀਆਂ ਜਨਤਕ ਪੋਸਟਾਂ ਪ੍ਰਤੀ ਸਾਵਧਾਨ ਰਹਾਂਗੀ। ਮੈਨੂੰ ਇਕ ਵਾਰ ਫਿਰ ਮੁਆਫ਼ ਕਰ ਦਿਉ।’ ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ, ਪਨੋਲੀ ਤੇ ਉਸ ਦੇ ਪਰਵਾਰ ਨੂੰ ਕਾਨੂੰਨੀ ਨੋਟਿਸ ਦੇਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਗਾਇਬ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਅਦਾਲਤ ਦੇ ਸਾਹਮਣੇ ਰੱਖਿਆ। ਜਦੋਂ ਅਦਾਲਤ ਨੇ ਉਸ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਤਾਂ ਕੋਲਕਾਤਾ ਪੁਲਿਸ ਨੇ ਉਸ ਨੂੰ ਬੀਤੀ ਰਾਤ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕਰ ਲਿਆ।
Related Post
Popular News
Hot Categories
Subscribe To Our Newsletter
No spam, notifications only about new products, updates.