post

Jasbeer Singh

(Chief Editor)

National

ਸੜਕ ਹਾਦਸੇ ਵਿੱਚ 18 ਕਾਂਵੜੀਆਂ ਦੀ ਮੌਤ ਤੇ ਕਈ ਜਣੇ ਜ਼ਖਮੀ

post-img

ਸੜਕ ਹਾਦਸੇ ਵਿੱਚ 18 ਕਾਂਵੜੀਆਂ ਦੀ ਮੌਤ ਤੇ ਕਈ ਜਣੇ ਜ਼ਖਮੀ ਝਾਰਖੰਡ, 29 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਦੇਵਘਰ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 18 ਕਾਂਵੜੀਆਂ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੋਹਨਪੁਰ ਥਾਣਾ ਖੇਤਰ ਦੇ ਜਾਮੁਨੀਆ ਜੰਗਲ ਦੇ ਨੇੜੇ ਸਵੇਰੇ 4.30 ਵਜੇ ਕਾਂਵੜੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਗੈਸ ਸਿਲੰਡਰ ਲੈ ਕੇ ਜਾ ਰਹੇ ਇੱਕ ਵਾਹਨ ਨਾਲ ਟਕਰਾ ਗਈ। ਆਈ. ਜੀ. ਪੀ. ਨੇ ਕੀ ਦੱਸਿਆ ਝਾਰਖੰਡ ਦੇ ਦੁਮਕਾ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਸ਼ੈਲੇਂਦਰ ਕੁਮਾਰ ਸਿਨਹਾ ਨੇ ਦੱਸਿਆ ਕਿ ਦੇਵਘਰ ਦੇ ਮੋਹਨਪੁਰ ਥਾਣਾ ਖੇਤਰ ਦੇ ਜਾਮੁਨੀਆ ਜੰਗਲ ਦੇ ਨੇੜੇ ਕਾਂਵੜੀਆਂ ਨਾਲ ਭਰੀ 32 ਸੀਟਾਂ ਵਾਲੀ ਬੱਸ ਅਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਦੀ ਟੱਕਰ ਹੋ ਗਈ, ਇਸ ਹਾਦਸੇ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।ਇੱਕ ਅਧਿਕਾਰੀ ਦੇ ਦੱਸਣ ਮੁਤਾਬਕ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਲਿਜਾਇਆ ਜਾ ਰਿਹਾ ਹੈ।

Related Post