post

Admin

(Chief Editor)

Punjab

ਆਰ. ਟੀ. ਓ. ਦਫ਼ਤਰ ਦੀ ਈ-ਨੀਲਾਮੀ ਵਿਚ ਨੰਬਰ ਵਿਕਿਆ ਸਾਢੇ 8 ਲੱਖ ਵਿਚ

post-img

ਆਰ. ਟੀ. ਓ. ਦਫ਼ਤਰ ਦੀ ਈ-ਨੀਲਾਮੀ ਵਿਚ ਨੰਬਰ ਵਿਕਿਆ ਸਾਢੇ 8 ਲੱਖ ਵਿਚ

ਜਲੰਧਰ, 7 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ ਸ਼ਹਿਰ ਵਿਖੇ ਆਰ. ਟੀ. ਓ. ਦਫ਼ਤਰ (R. T. O. Office) ਵਲੋਂ ਆਯੋਜਿਤ ਆਨ-ਲਾਈਨ ਈ-ਨੀਲਾਮੀ ਦੌਰਾਨ ਇਕ ਨੰਬਰ ਸਾਢੇ 8 ਲੱਖ ਵਿਚ ਵਿਕਿਆ ਹੈ ।

ਕਿਹੜਾ ਹੈ ਇਹ ਨੰਬਰ

ਮਿਲੀ ਜਾਣਕਾਰੀ ਅਨੁਸਾਰ ਖੇਤਰੀ ਆਵਾਜਾਈ ਦਫ਼ਤਰ (ਆਰ. ਟੀ. ਓ.) ਵੱਲੋਂ ਆਯੋਜਿਤ ਆਨ-ਲਾਈਨ ਈ-ਨਿਲਾਮੀ (Online e-auction) ਵਿੱਚ ਜੋ ਨੰਬਰ 8 ਲੱਖ 52 ਹਜ਼ਾਰ 500 ਰੁਪਏ ਦੇ ਵਿਚ ਵਿਕਿਆ ਹੈ ਉਹ ਪੀ. ਬੀ. 08 ਜੀ. ਏ. ਸੀਰੀਜ਼ ਵਿੱਚ ਨੰਬਰ 0001 ਹੈ । ਜਿਸ ਲਈ 852,500 ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ ਹੈ । ਦੱਸਣਯੋਗ ਹੈ ਕਿ ਇਹ ਨੰਬਰ ਇੱਕ ਲਗਜ਼ਰੀ ਕਾਰ ਲਈ ਨਹੀਂ ਸਗੋਂ ਇੱਕ ਐਕਟਿਵਾ ਲਈ ਖਰੀਦਿਆ ਗਿਆ ਸੀ ।

ਕਿੰਨੀ ਹੈ ਐਕਟਿਵਾ ਦੀ ਕੀਮਤ

ਪ੍ਰਾਪਤ ਸੂਚਨਾ ਮੁਤਾਬਕ ਜਿਸ ਦੋ ਪਹੀਆ ਵਾਹਨ (Two-wheeler) ਦੇ ਮਾਲਕ ਵਲੋਂ ਉਕਤ ਨੰਬਰ ਪ੍ਰਾਪਤ ਕਰਨ ਲਈ ਸਾਢੇ 8 ਲੱਖ ਰੁਪਏ ਤੱਕ ਖਰਚ ਕਰ ਦਿੱਤੇ ਗਏ ਹਨ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਸਬੰਧਤ ਦੋ ਪਹੀਆ ਐਕਟਿਵਾ ਦੀ ਮੌਜੂਦਾ ਆਨ-ਰੋਡ ਕੀਮਤ ਲਗਭਗ 1.10 ਲੱਖ ਰੁਪਏ ਹੈ । ਜਿਸ ਤੋ ਸਿੱਧ ਸਿੱਧ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੋ ਪਹੀਆ ਵਾਹਨ ਦੀ ਕੀਮਤ ਮੁਤਾਬਕ ਖਰੀਦੇ ਗਏ ਨੰਬਰ ਦੀ ਕੀਮਤ ਦੀ ਜੇਕਰ ਤੁਲਨਾ ਕੀਤੀ ਜਾਵੇ ਤਾਂ ਵਾਹਨ ਮਾਲਕ ਵਲੋਂ ਨੰਬਰ ਪ੍ਰਾਪਤ ਕਰਨ ਲਈ ਘਟੋ-ਘੱਟ 8 ਦੋ ਪਹੀਆ ਵਾਹਨਾਂ ਦੀ ਖਰੀਦ ਕੀਮਤ ਦੇ ਬਰਾਬਰ ਦੇ ਪੈਸੇ ਖਰਚ ਦਿੱਤੇ ਗਏ ਹਨ ।

ਹੋਰ ਕਿਹੜੇ ਕਿਹੜੇ ਨੰਬਰ ਕਿੰਨੇ ਵਿਚ ਵਿਕੇ

ਇਸ ਦੌਰਾਨ ਈ-ਨਿਲਾਮੀ ਵਿੱਚ ਵਾਹਨ ਨੰਬਰ 0007-3 ਲੱਖ 11,000 ਰੁਪਏ ਵਿੱਚ, ਨੰਬਰ 0005-2 ਲੱਖ 83,000 ਰੁਪਏ ਵਿੱਚ, ਨੰਬਰ 0008-2 .50 ਲੱਖ ਰੁਪਏ ਵਿੱਚ, ਜਦੋਂ ਕਿ ਨੰਬਰ 0002, 0003, 0006, ਅਤੇ 0009 ਹਰੇਕ 2 ਲੱਖ ਰੁਪਏ ਵਿੱਚ ਵਿਕੇ ਸਨ ।

 

Related Post

Instagram