
ਸੰਗਠਨ ਸਿਰਜਨ ਮੁਹਿੰਮ ਤਹਿਤ ਆਬਜਰਵਰ ਸੰਜੇ ਦੱਤ ਨੇ ਕੀਤੀ ਰੇਖਾ ਅਗਰਵਾਲ ਨਾਲ ਮੀਟਿੰਗ
- by Jasbeer Singh
- September 14, 2025

ਸੰਗਠਨ ਸਿਰਜਨ ਮੁਹਿੰਮ ਤਹਿਤ ਆਬਜਰਵਰ ਸੰਜੇ ਦੱਤ ਨੇ ਕੀਤੀ ਰੇਖਾ ਅਗਰਵਾਲ ਨਾਲ ਮੀਟਿੰਗ ਮੀਟਿੰਗ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਹੋਇਆ ਵਿਚਾਰ-ਵਟਾਂਦਰਾ ਪਟਿਆਲਾ, 14 ਸਤੰਬਰ () : ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਗਏ ਆਬਜਰਵਰ ਸੰਜੇ ਦੱਤ ਵਲੋਂ ਜਿ਼ਲਾ ਕਾਂਗਰਸ ਕਮੇਟੀ ਪਟਿਆਲਾ (ਸ਼ਹਿਰੀ) ਦੀ ਮਹਿਲਾ ਵਿੰਗ ਦੀ ਪ੍ਰਧਾਨ ਰੇਖਾ ਅਗਰਵਾਲ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਆਬਜਰਵਰ ਸੰਜੇ ਦੱਤ ਵਲੋਂ ਰੇਖਾ ਅਗਰਵਾਲ ਤੋਂ ਕਾਂਗਰਸ ਪਾਰਟੀ ਦੀ ਪੰਜਾਬ, ਹਲਕੇ ਤੇ ਜਿ਼ਲਾ ਵਾਈਸ ਤੋਂ ਇਲਾਵਾ ਵਾਰਡ ਵਾਈਜ਼ ਸਥਿਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਰੇਖਾ ਅਗਰਵਾਲ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਵਲੋਂ ਨਿਯੁਕਤ ਆਬਜਰ ਸੰਜੇ ਦੱਤ ਵਲੋਂ ਜੋ ਮੀਟਿੰਗ ਪੰਜਾਬ ਦੇ ਸਮੁੱਚੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨਾਲ ਕੀਤੀਆਂ ਜਾ ਰਹੀਆਂ ਹਨ ਦੇ ਚਲਦਿਆਂ ਮਹਿਲਾ ਕਾਂਗਰਸ ਦੀ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨਾਲ ਵੀ ਕੀਤੀ ਗਈ ਦੌਰਾਨ ਮੀਟਿੰਗ ਵਿਚ ਕਾਂਗਰਸ ਨੂੰ ਪਹਿਲਾਂ ਨਾਲੋਂ ਹੋਰ ਮਜ਼ਬੂਤੀ ਵੱਲ ਲਿਜਾਉਣ, ਉਸ ਵਲੋਂ ਦੇਸ਼ ਤੇ ਦੇਸ਼ ਵਾਸੀਆਂ ਲਈ ਦਿੱਤੀਆਂ ਗਈਆਂ ਕੁਰਬਾਨੀਆਂ, ਕੀਤੇ ਗਏ ਕੰਮਾਂ ਅਤੇ ਉਨ੍ਹਾਂ ਕੰਮਾਂ ਨੂੰ ਲੋਕਾਂ ਵਲੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ। ਰੇਖਾ ਅਗਰਵਾਲ ਨੇ ਦੱਸਿਆ ਕਿ ਆਬਜਰਵਰ ਸੰਜੇ ਦੱਤ ਵਲੋਂ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਪੰਜਾਬ ਅੰਦਰ ਸਥਿਤੀ ਅਤੇ ਕਿਸ ਨੀਤੀ ਤੇ ਆਧਾਰਤ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ ਸਬੰਧੀ ਗੱਲਬਾਤ ਕੀਤੀ ਗਈ ਤਾਂ ਜੋ ਲੋਕਾਂ ਨੂੰ ਕੋਝੀ ਸਿਆਸਤ ਖੇਡ ਕੇ ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਕਰਨ ਵਾਲੀ ਪਾਰਟੀਆਂ ਤੋਂ ਰਾਹਤ ਦੁਆਈ ਜਾ ਸਕੇ। ਮੀਟਿੰਗ ਵਿਚ ਰੇਖਾ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਲੋਕ ਕਦੇ ਵੀ ਨਹੀਂ ਭੁੱਲੇ ਹਨ ਬਲਕਿ ਹੋਰਨਾਂ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਧੋਖੇ ਅਤੇ ਧੱਕੇ ਦੇ ਚਲਦਿਆਂ ਉਨ੍ਹਾਂ ਨੂੰ ਹਰ ਵੇਲੇ ਕਾਂਗਰਸ ਪਾਰਟੀ ਦੇ ਇਨਸਾਫ ਪਸੰਦ ਰਾਜ ਦੀ ਹੀ ਯਾਦ ਆਉਂਦੀ ਹੈ ਤੇ ਇਸ ਵਾਰ ਵੀ ਲੋਕ 2027 ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਨੂੰ ਹੀ ਜਿਤਾਉਣ ਲਈ ਉਤਾਵਲੇ ਹਨ।