ਬਸਾਂ ਦੇ ਸਮੇਂ ਨੂੰ ਲੈ ਕੇ ਚੱਲੀਆਂ ਗੋਲੀਆਂ ਦੌਰਾਨ ਇਕ ਜ਼ਖ਼ਮੀ ਅੰਮ੍ਰਿਤਸਰ, 18 ਨਵੰਬਰ 2025 : ਪੰਜਾਬ ਦਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਬੱਸ ਅੱਡੇ ਵਿਖੇ ਬਸਾਂ ਦੇ ਸਮੇਂ ਨੂੰ ਲੈ ਕੇ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਬੱਸ ਅੱਡੇ ਵਿਚ ਗੋਲੀਆਂ ਚੱਲਣ ਕਾਰਨ ਹਫੜਾ-ਦਫੜੀ ਮਚ ਗਈ । ਪ੍ਰਤੱਖਦਰਸੀ਼ਆਂ ਮੁਤਾਬਕ ਦੋ ਵੱਖ-ਵੱਖ ਪ੍ਰਾਈਵੇਟ ਬੱਸਾਂ ਦੇ ਕਰਮਚਾਰੀ ਬਹਿਸ ਕਰ ਰਹੇ ਸਨ ਤੇ ਹਾਲਾਤ ਉਸ ਵੇਲੇ ਵਿਗੜ ਗਏ ਜਦੋਂ ਇੱਕ ਧਿਰ ਨੇ ਗੁੱਸੇ ਵਿੱਚ ਆ ਕੇ ਹਥਿਆਰ ਕੱਢ ਲਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਝਗੜੇ ਦਾ ਕਾਰਨ ਬੱਸ ਦਾ ਸਮਾਂ ਅਤੇ ਯਾਤਰੀਆਂ ਨੂੰ ਕਿਸ ਨੇ ਪਹਿਲਾਂ ਚੁੱਕਣਾ ਹੈ ਸੀ : ਏ. ਸੀ. ਪੀ. ਅਸਿਸਟੈਂਟ ਕਮਿਸ਼ਨਰ ਆਫ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਿਸ ਤੋਂ ਬਾਅਦ ਮਾਮਲਾ ਗੋਲੀਆਂ ਚਲਾਉਣ ਤੱਕ ਪਹੁੰਚਣ ਦੀ ਸੂਚਨਾ ਮਿਲਣ ਤੇ ਪੁਲਸ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਅਤੇ ਸਮੁੱਚੇ ਖੇਤਰ ਨੂੰ ਘੇਰਾ ਪਾਉਂਦਿਆਂ ਜਾਂਚ ਸ਼ੁਰੂ ਕੀਤੀ। ਜਿਸ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਝਗੜਾ ਬੱਸ ਦੇ ਸਮੇਂ ਅਤੇ ਪਹਿਲਾਂ ਯਾਤਰੀਆਂ ਨੂੰ ਕਿਸ ਨੇ ਚੁੱਕਣਾ ਹੈ ਨੂੰ ਲੈ ਕੇ ਸ਼ੁਰੂ ਹੋਇਆ ਸੀ । ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਤੀ ਦੀ ਪਛਾਣ ਮੱਖਣ ਵਜੋਂ ਹੋਈ ਹੈ ਜੋ ਕਿ ਮੌਜੂਦਾ ਹਾਲਾਤਾ ਦੇ ਚਲਦਿਆਂ ਇਲਾਜ ਅਧੀਨ ਹੈ। ਪੁਲਸ ਨੇ ਕੀਤੇ ਛੇ ਖੋਲ ਬਰਾਮਦ ਬੱਸ ਅੱਡਾ ਅੰਮ੍ਰਿਤਸਰ ਵਿਖੇ ਚੱਲੀਆਂ ਗੋਲੀਆਂ ਦੇ ਪੁਲਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਛੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਅਤੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਦੀਆਂ ਹਰਕਤਾਂ ਦਾ ਪਤਾ ਲਗਾਉਣ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਖੰਗਾਲੀ ਜਾ ਰਹੀ ਹੈ ।ਪੁਲਸ ਨੇ ਕਿਹਾ ਕਿ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਜਿਸ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬੱਸ ਦੇ ਸਮੇਂ ਨੂੰ ਲੈ ਕੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ ਪਰ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਕੀਤੀ ਸੀ ਕਿ ਗੱਲ ਇਥੇ ਤੱਕ ਪਹੁੰਚ ਜਾਵੇਗੀ। ਪੁਲਸ ਵਲੋਂ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
