ਨਿਤੀਸ਼ ਰੈਡੀ ਦੀ ਹੋਈ ਭਾਰਤੀ ਟੀਮ ਵਿਚ ਮੈਚ ਲਈ ਵਾਪਸੀ ਨਵੀਂ ਦਿੱਲੀ, 18 ਨਵੰਬਰ 2025 : ਭਾਰਤੀ ਕ੍ਰਿਕਟਰ ਨਿਤੀਸ਼ ਕੁਮਾਰ ਰੈਡੀ ਜਿਨ੍ਹਾਂ ਨੂੰ ਆਲ ਰਾਊਂਡਰ ਕਿਹਾ ਜਾਂਦਾ ਹੈ ਨੂੰ ਦੱਖਣੀ ਅਫਰੀਕਾ ਖਿਲਾਫ਼ ਦੂਸਰੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਵਿਚ ਵਾਪਸ ਬੁਲਾ ਲਿਆ ਗਿਆ ਹੈ।ਦੱਸਣਯੋਗ ਹੈ ਕਿ ਨਿਤੀਸ਼ ਅੱਜ ਈਡਨ ਗਾਰਡਨ ਵਿਖੇ ਟੀਮ ਦੇ ਵਿਕਲਪਿਕ ਸਿਖਲਾਈ ਸੈਸ਼ਨ ਵਿਚ ਸ਼ਾਮਲ ਹੋਣਗੇ। ਦੂਜਾ ਟੈਸਟ 22 ਨਵੰਬਰ ਤੋਂ ਗੁਹਾਟੀ ‘ਚ ਖੇਡਿਆ ਜਾਵੇਗਾ। ਰੈਡੀ ਨੂੰ ਪਹਿਲਾਂ ਕੀਤਾ ਗਿਆ ਸੀ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਸ਼ਾਮਲ ਕ੍ਰਿਕਟਰ ਰੈਡੀ ਜਿਸ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ ਸ਼ਾਮਲ ਕੀਤਾ ਗਿਆ ਸੀ ਨੂੰ ਕੋਲਕਾਤਾ ਵਿਚ ਪਹਿਲੇ ਟੈਸਟ ਤੋਂ ਠੀਕ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਸੀ ਅਤੇ ਦੱਖਣੀ ਅਫਰੀਕਾ ਏ ਦੇ ਵਿਰੁੱਧ ਸੀਰੀਜ਼ ਲਈ ਭਾਰਤ ਏ ਨੂੰ ਭੇਜਿਆ ਗਿਆ ਸੀ । ਬੀ. ਸੀ. ਸੀ. ਆਈ. ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਉਹ ਦੂਜੇ ਟੈਸਟ ਲਈ ਟੀਮ ‘ਚ ਸ਼ਾਮਲ ਹੋਵੇਗਾ, ਪਰ ਹੁਣ ਉਸਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਵਾਪਸ ਬੁਲਾ ਲਿਆ ਗਿਆ ਹੈ । ਈਡਨ ਗਾਰਡਨ ਵਿਖੇ ਖੇਡਿਆ ਗਿਆ ਪਹਿਲਾ ਟੈਸਟ ਸਿਰਫ਼ ਢਾਈ ਦਿਨਾਂ ‘ਚ ਹੋ ਗਿਆ ਸੀ ਖਤਮ ਈਡਨ ਗਾਰਡਨ ਵਿਖੇ ਖੇਡਿਆ ਗਿਆ ਪਹਿਲਾ ਟੈਸਟ ਸਿਰਫ਼ ਢਾਈ ਦਿਨਾਂ ‘ਚ ਖਤਮ ਹੋ ਗਿਆ । ਭਾਰਤ 30 ਦੌੜਾਂ ਨਾਲ ਮੈਚ ਹਾਰ ਗਿਆ । 14 ਨਵੰਬਰ ਨੂੰ ਸ਼ੁਰੂ ਹੋਇਆ ਇਹ ਮੈਚ 18 ਨਵੰਬਰ ਨੂੰ ਖਤਮ ਹੋਣ ਵਾਲੇ ਹੋਣ ਦੇ ਬਾਵਜੂਦ 16 ਨਵੰਬਰ ਦੀ ਦੁਪਹਿਰ ਨੂੰ ਖਤਮ ਹੋ ਗਿਆ । ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 159 ਦੌੜਾਂ ਅਤੇ ਦੂਜੀ ਪਾਰੀ ‘ਚ 153 ਦੌੜਾਂ ਬਣਾਈਆਂ । ਜਵਾਬ ਵਿਚ ਭਾਰਤ ਨੇ ਪਹਿਲੀ ਪਾਰੀ ਵਿੱਚ 189 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ‘ਚ ਸਿਰਫ਼ 93 ਦੌੜਾਂ ਹੀ ਬਣਾਈਆਂ। ਕਪਤਾਨ ਸ਼ੁਭਮਨ ਗਿੱਲ ਦੀ ਗਰਦਨ ਦੀ ਦਿੱਕਤ ਠੀਕ ਹੋਣ ‘ਚ ਕਾਫ਼ੀ ਸਮਾਂ ਲੱਗ ਰਿਹਾ ਹੈ ਅਤੇ ਦੂਜੇ ਟੈਸਟ ‘ਚ ਉਸਦੀ ਭਾਗੀਦਾਰੀ ਸ਼ੱਕੀ ਬਣੀ ਹੋਈ ਹੈ । ਇਸ ਲਈ ਟੀਮ ਪ੍ਰਬੰਧਨ ਨੂੰ ਵਾਧੂ ਬੱਲੇਬਾਜ਼ੀ ਕਵਰ ਦੀ ਲੋੜ ਹੋ ਸਕਦੀ ਹੈ।
