ਅੰਮ੍ਰਿਤਸਰ ਹਵਾਈ ਅੱਡੇ ਤੇ ਇਕ ਵਿਅਕਤੀ ਟੈਕਸੀਡਰਮੀ ਤਸਕਰੀ ਮਾਮਲੇ ਵਿਚ ਗ੍ਰਿਫ਼ਤਾਰ
- by Jasbeer Singh
- January 22, 2026
ਅੰਮ੍ਰਿਤਸਰ ਹਵਾਈ ਅੱਡੇ ਤੇ ਇਕ ਵਿਅਕਤੀ ਟੈਕਸੀਡਰਮੀ ਤਸਕਰੀ ਮਾਮਲੇ ਵਿਚ ਗ੍ਰਿਫ਼ਤਾਰ ਅੰਮ੍ਰਿਤਸਰ, 22 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਜੀ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਵਿਅਕਤੀ ਨੂੰ ਮੋਰ ਟੈਕਸੀਡਰਮੀ ਤਸਕਰੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੀ ਹੈ ਟੈਕਸੀਡਰਮੀ ਤਸਕਰੀ ਸੂਬੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਇੱਕ ਅੰਤਰਰਾਸ਼ਟਰੀ ਜੰਗਲੀ ਜੀਵ ਤਸਕਰੀ ਨੈੱਟਵਰਕ ਦਾ ਉਸ ਸਮੇਂ ਖੁਲਾਸਾ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਬੈਂਕਾਕ ਤੋਂ ਰਾਸ਼ਟਰੀ ਪੰਛੀ ਮੋਰ ਦੀ ਇੱਕ ਮਰੀ ਹੋਈ ਟੈਕਸੀਡਰਮੀ ਟ੍ਰਾਫੀ ਦੇ ਨਾਲ ਆਉਣ ਵਾਲੇ ਇੱਕ ਯਾਤਰੀ ਨੂੰ ਗ੍ਰਿਫਤਾਰ ਕੀਤਾ। ਦੱਸਦਯੋਗ ਹੈ ਕਿ ਪੰਜਾਬ ਵਿੱਚ ਮੋਰ ਟੈਕਸੀਡਰਮੀ ਤਸਕਰੀ ਦੀ ਪਹਿਲੀ ਘਟਨਾ ਦੱਸੀ ਜਾ ਰਹੀ ਹੈ। ਕੌਣ ਹੈ ਉਹ ਵਿਅਕਤੀ ਜਿਸ ਨੂੰ ਕੀਤਾ ਗਿਆ ਹੈ ਕਾਬੂ ਕਸਟਮ ਵਿਭਾਗ ਨੇ ਮਰੇ ਹੋਏ ਪੰਛੀ ਮੋਰ ਦੀ ਟੈਕਸੀਡਰਮੀ ਨਾਲ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮੁਹੰਮਦ ਅਕਬਰ ਅਹਿਮਦ (39) ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਕਾਸਮਪੁਰ ਪਿੰਡ ਦੇ ਪੀਰ ਵਾਲਾ ਮੁਹੱਲਾ ਦਾ ਰਹਿਣ ਵਾਲਾ ਹੈ । ਪਕੜਿਆ ਗਿਆ ਵਿਅਕਤੀ ਪਹੁੰਚਿਆ ਸੀ 19 ਨੂੰ ਅੰਮ੍ਰਿਤਸਰ ਜਿਸ ਵਿਅਕਤੀ ਨੂੰ ਕਸਟਮ ਵਿਭਾਗ ਵਲੋਂ ਮੋਰ ਦੀ ਟੈਕਸੀਡਰਮੀ ਨਾਲ ਪਕੜਿਆ ਗਿਆ ਹੈ ਵਾਲਾ ਵਿਅਕਤੀ 19 ਜਨਵਰੀ ਨੂੰ ਥਾਈ ਲਾਈਨ ਏਅਰ ਦੀ ਉਡਾਣ-214 ‘ਤੇ ਬੈਂਕਾਕ ਤੋਂ ਅੰਮ੍ਰਿਤਸਰ ਪਹੁੰਚਿਆ ਸੀ । ਕਸਟਮ ਅਧਿਕਾਰੀਆਂ ਨੇ ਦੁਪਹਿਰ 2:45 ਵਜੇ ਦੇ ਕਰੀਬ ਉਡਾਣ ਉਤਰਦੇ ਹੀ ਉਸਨੂੰ ਨਿਗਰਾਨੀ ਹੇਠ ਲੈ ਲਿਆ ।
