post

Jasbeer Singh

(Chief Editor)

National

ਮਾਮਲਾ ਚੋਣ ਜ਼ਾਬਤੇ ਦੀ ਉਲੰਘਣਾਂ ਦਾ

post-img

ਮਾਮਲਾ ਚੋਣ ਜ਼ਾਬਤੇ ਦੀ ਉਲੰਘਣਾਂ ਦਾ ਮਊ, 22 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਮਊ ਦੀ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਕਥਿਤ ਉਲੰਘਣਾਂ ਦੇ ਮਾਮਲੇ `ਚ ਮਊ ਸਰਬ ਸਦਰ ਤੋਂ ਵਿਧਾਇਕ ਅੱਬਾਸ ਅੰਸਾਰੀ ਖਿ਼ਲਾਫ਼ ਬੁੱਧਵਾਰ ਨੂੰ ਦੋਸ਼ ਤੈਅ ਕੀਤੇ ਹਨ। ਫਰਵਰੀ 2022 ਵਿਚ ਕੀਤਾ ਗਿਆ ਸੀ ਮਾਮਲਾ ਦਰਜ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਵਿਧਾਇਕ ਅੰਸਾਰੀ ਦੱਖਣ ਟੋਲਾ ਥਾਣੇ `ਚ ਦਰਜ ਮਾਮਲੇ ਦੇ ਸਬੰਧ ਵਿਚ ਅਦਾਲਤ `ਚ ਪੇਸ਼ ਹੋਏ। ਇਹ ਮਾਮਲਾ ਫਰਵਰੀ 2022 ਵਿਚ ਦਰਜ ਕੀਤਾ ਗਿਆ ਸੀ । ਵਕੀਲ ਦਰੋਗਾ ਸਿੰਘ ਨੇ ਦੱਸਿਆ ਕਿ ਅੰਸਾਰੀ ਖਿ਼ਲਾਫ਼ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 133 (ਚੋਣਾਂ `ਚ ਗੈਰ-ਕਾਨੂੰਨੀ ਢੰਗ ਨਾਲ ਵਾਹਨ ਕਿਰਾਏ `ਤੇ ਲੈਣ ਜਾਂ ਖਰੀਦਣ `ਤੇ ਸਜ਼ਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਹੋਵੇਗੀ ਹੁਣ ਚਾਰ ਫਰਵਰੀ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ `ਚ ਦੋਸ਼ ਮੁਕਤੀ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ, ਚੀਫ ਜੁਡੀਸ਼ੀਅਲ ਮੈਜਿਸਟਰੇਟ ਡਾ. ਕੇ. ਪੀ. ਸਿੰਘ ਦੀ ਵਿਸ਼ੇਸ਼ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਬੁੱਧਵਾਰ ਨੂੰ ਵਿਧਾਇਕ ਖ਼ਿਲਾਫ਼ ਦੋਸ਼ ਤੈਅ ਕੀਤੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਚਾਰ ਫਰਵਰੀ 2026 ਲਈ ਨਿਰਧਾਰਤ ਕੀਤੀ ਹੈ।

Related Post

Instagram