

ਥਾਣਾ ਪਸਿਆਣਾ ਕੀਤਾ ਇਕ ਵਿਰੁੱਧ ਕਤਲ ਕਰਨ ਦਾ ਕੇਸ ਦਰਜ ਪਟਿਆਲਾ, 11 ਜੂਨ : ਥਾਣਾ ਪਸਿਆਣਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 103 (1) ਬੀ. ਐਨ. ਐਸ. ਤਹਿਤ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕਰਨ ਦਾ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਬੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਵੀ ਸੱਪਾ ਥਾਣਾ ਪਸਿਆਣਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਚਨਾ ਰਾਣੀ ਪਤਨੀ ਅਰੁਣ ਕੁਮਾਰ ਵਾਸੀ ਮਕਾਨ ਨੰ. 26 ਅਮਰ ਦਰਸ਼ਨ ਬੁੱਢਾ ਦਲ ਕੰਪਲੈਕਸ ਪਟਿਆਲਾ ਨੇਦ ੱਸਿਆ ਕਿ ਉਸਦੀ ਮਾਤਾ ਰਜਨੀ ਰਾਣੀ ਜੋ ਕਿ 35 ਸਾਲਾਂ ਦੇ ਸਨ ਦੇ ਪਿਛਲੇ ਦੋ ਸਾਲਾ ਤੋ ਕੁਲਬੀਰ ਨਾਲ ਸਬੰਧ ਸਨ, ਜੋ ਪਿਛਲੇ ਕੁੱਝ ਸਮੇ ਤੋ ਕੁਲਬੀਰ ਮੇਰੀ (ਸਿ਼ਕਾਇਤਕਰਤਾ) ਮਾਤਾ ਨੂੰ ਕਾਫੀ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸਦਾ ਜਿਕਰ ਅਕਸਰ ਹੀ ਮੇਰੀ ਮਾਤਾ ਕਰਦੀ ਹੁੰਦੀ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ 9 ਜੂਨ 2025 ਨੂੰ ਉਸਨੂੰ ਉਸਦੀ ਮਾਤਾ ਦਾ ਫੋਨ ਆਇਆ ਕਿ ਕੁਲਬੀਰ ਨੇ ਉਸ ਨੂੰ ਆਪਣੀ ਰਿਹਾਇਸ਼ ਗੁਰਮੀਤ ਇਨਕਲੇਵ ਵਿਖੇ ਬੁਲਾਇਆ ਹੈ ਅਤੇ ਜੇਕਰ ਨਾ ਆਈ ਤਾਂ ਉਸਦਾ ਨਤੀਜਾ ਭੁਗਤਣਾ ਪਵੇਗਾ, ਜਿਸ ਤੇ ਸਿ਼ਕਾਇਤਕਰਤਾ ਰਚਨਾ ਰਾਣੀ ਨੇਆਪਣੀ ਮਾਤਾ ਅਤੇ ਕੁਲਬੀਰ ਦੇ ਮੋਬਾਇਲ ਫੋਨ ਤੇ ਸੰਪਕਰ ਕਰਨ ਦੀ ਕੋਸਿ਼ਸ਼ ਕੀਤੀ ਤਾਂ ਕੋਈ ਸੰਪਰਕ ਨਹੀ ਹੋ ਸਕਿਆ।ਸਿ਼ਕਾਇਤਕਰਤਾ ਨੇ ਦੱਸਿਆ ਕਿ ਕੁਲਬੀਰ ਸਿੰਘ ਵਲੋਂ ਪਹਿਲਾਂ ਵੀ ਉਸਦੀ ਮਾਤਾ ਦੀ ਕੁੱਟਮਾਰ ਕੀਤੀ ਗਈ ਸੀ ਤੇ ਆਪਣੀ ਮਾਤਾ ਦੇ ਘਰ ਨਾ ਆਉਣ ਕਰਕੇ ਉਹ ਅਗਲੇ ਦਿਨ ਆਪਣੀ ਮਾਸੀ ਨਾਲ ਕੁਲਬੀਰ ਦੀ ਰਿਹਾਇਸ਼ ਗੁਰਮਤਿ ਇਨਕਲੇਵ ਵਿਖੇ ਚਲੀ ਗਈ ਤੇ ਜਦੋਂ ਉਪਰ ਵਾਲੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸਦੀ ਮਾਤਾ ਦੀ ਖੂਨ ਨਾਲ ਲੱਥ ਪੱਛ ਲਾਸ਼ ਫਰਸ਼ ਤੇ ਪਈ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ 9-10 ਜੂਨ 2025 ਦੀ ਦਰਮਿਆਨੀ ਰਾਤ ਨੂੰਕੁਲਬੀਰ ਨੇ ਤੇਜਧਾਰ ਹਥਿਆਰ ਨਾਲ ਸੱਟਾਂ ਮਾਰ ਕੇ ਉਸਦੀ ਮਾਤਾ ਦਾ ਕਤਲ ਕਰ ਦਿੱਤਾ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.