ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੂੰ ਪੁਲਸ ਨੇ ਲਿਆਂਦਾ ਅੰਮ੍ਰਿਤਸਰ
- by Jasbeer Singh
- January 28, 2026
ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੂੰ ਪੁਲਸ ਨੇ ਲਿਆਂਦਾ ਅੰਮ੍ਰਿਤਸਰ ਅੰਮ੍ਰਿਤਸਰ, 28 ਜਨਵਰੀ 2026 : ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣੇ ਪਵਿੱਤਰ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਦਿੱਲੀ ਵਾਸੀ ਸੁਭਾਨ ਰੰਗਰੀਜ ਨੂੰ ਪੰਜਾਬ ਪੁਲਸ ਨੇ ਅੰਮ੍ਰਿਤਸਰ ਲਿਆਂਦਾ ਹੈ। ਕੀ ਕਾਰਨ ਸੀ ਰੰਗਰੀਜ ਨੂੰ ਅੰਮ੍ਰਿਤਸਰ ਲਿਆਉਣ ਦਾ ਪੰਜਾਬ ਪੁਲਸ ਨੇ ਜਿਸ ਸੁਭਾਨ ਰੰਗਰੀਜ ਨਾਮ ਦੇ ਵਿਅਕਤੀ ਨੂੰੰ ਦਿੱਲੀ ਤੋਂ ਅੱਜ ਅੰਮ੍ਰਿਤਸਰ ਲਿਆਂਦਾ ਹੈ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। ਰੰਗਰੀਜ ਉਹ ਨੌਜਵਾਨ ਹੈ ਜਿਸਨੇ 13 ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਵੁਜੂ ਕੀਤੀ ਸੀ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਰੰਗਰੀਜ ਨੂੰ ਪੰਜਾਬ ਇਸ ਲਈ ਲਿਆਂਦਾ ਗਿਆ ਹੈ ਕਿਉੁਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿ਼ਕਾਇਤ ਦੇ ਆਧਾਰ `ਤੇ ਅੰਮ੍ਰਿਤਸਰ ਪੁਲਸ ਨੇ ਉਸ ਵਿਰੁੱਧ ਬੇਅਦਬੀ ਦਾ ਮਾਮਲਾ ਦਰਜ ਕੀਤਾ ਹੈ। ਦੋ ਵਾਰ ਮੰਗ ਲਈ ਸੀ ਰੰਗਰੀਜ ਨੇ ਮੁਆਫੀ ਜਿਕਰਯੋਗ ਹੈ ਕਿ ਉਪਰੋਕਤ ਮਾਮਲੇ ਵਿਚ ਵੀਡੀਓ ਬਣਾਉਣ ਵਾਲੇ ਨੌਜਵਾਨ ਸੁਭਾਨ ਰੰਗਰੀਜ਼ ਨੇ ਦੋ ਵਾਰ ਮੁਆਫ਼ੀ ਮੰਗ ਲਈ ਸੀ ਤੇ ਉਸ ਨੇ ਇਹ ਤਰਕ ਵੀ ਦਿੱਤਾ ਸੀ ਕਿ ਉਸ ਨੂੰ ਮਰਿਆਦਾ ਦਾ ਪਤਾ ਨਹੀਂ ਸੀ। ਰੰਗਰੀਜ ਦੇ ਦੂਸਰੀ ਵਾਰ ਮੁਆਫੀ ਮੰਗਣ ਦਾ ਕਾਰਨ ਇਹ ਰਿਹਾ ਸੀ ਕਿ ਉਸਨੇ ਜਦੋਂ ਪਹਿਲੀ ਵਾਰ ਮੁਆਫ਼ੀ ਮੰਗੀ ਤਾਂ ਉਸਨੇ ਜੇਬਾਂ ਵਿਚ ਹੱਥ ਪਾਏ ਹੋਏ ਸਨ ਜੋੋ ਤਰੀਕਾ ਸਿੱਖ ਸ਼ਰਧਾਲੂਆਂ ਨੂੰ ਪਸੰਦ ਨਹੀਂ ਆਇਆ ਸੀ।
