ਕੰਗਨਾ ਰਣੌਤ ਮਾਣਹਾਨੀ ਮਾਮਲੇ ਵਿਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼
- by Jasbeer Singh
- January 27, 2026
ਕੰਗਨਾ ਰਣੌਤ ਮਾਣਹਾਨੀ ਮਾਮਲੇ ਵਿਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼ ਬਠਿੰਡਾ, 27 ਜਨਵਰੀ 2026 : ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀ ਅੱਜ ਬਠਿੰਡਾ ਦੀ ਅਦਾਲਤ ਵਿਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ। ਕੰਗਨਾ ਦੀ ਪੇਸ਼ੀ ਦੌਰਾਨ ਕਿਸ ਕਾਰਨ ਸੀ ਬਠਿੰਡਾ ਦੀ ਅਦਾਲਤ ਵਿਚ ਜੋ ਕੰਗਨਾ ਦੀ ਪੇਸ਼ੀ ਮਾਣਹਾਨੀ ਮਾਮਲੇ ਵਿਚ ਚੱਲ ਰਹੀ ਹੈ ਤੇ ਅੱਜ ਅਦਾਲਤੀ ਹੁਕਮਾਂ ਦੇ ਚਲਦਿਆਂ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਦੌਰਾਨ ਕੰਗਨਾ ਰਣੌਤ ਦੇ ਪਾਸਪੋਰਟ ਜਬ਼ਤੀ ਨੂੰ ਲੈ ਕੇ ਹੋਈ। ਦੱਸਣਯੋਗ ਹੈ ਕਿ ਅਦਾਲਤ ਵਿਚ ਬੇਬੇ ਮਹਿੰਦਰ ਕੌਰ ਜੋ ਕਿ ਸਿ਼ਕਾਇਤਕਰਤਾ ਹਨ ਵੀ ਪੇਸ਼ ਹੋਏ। ਕੋਰਟ ਵਿਚ ਕਰਵਾਈ ਗਈ ਦੋ ਗਵਾਹਾਂ ਦੀ ਗਵਾਹੀ ਦਰਜ ਮਾਨਯੋਗ ਕੋਰਟ ਵਿਚ ਜਿਥੇ ਕੰਗਨਾ ਰਣੌਤ ਵੀਡੀਓ ਕਾਨਰਫੈਂਸਿੰਗ ਰਾਹੀਂ ਪੇਸ਼ ਹੋਈ ਉਥੇ ਅਦਾਲਤੀ ਕਾਰਵਾਈ ਬਾਰੇ ਬੇਬੇ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬੈਣੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਬੇਬੇ ਮਾਤਾ ਮਹਿੰਦਰ ਕੌਰ ਦੇ ਪੱਖ ਵੱਲੋਂ ਦੋ ਗਵਾਹਾਂ ਦੀ ਕੋਰਟ ਵਿੱਚ ਗਵਾਈ ਦਰਜ ਕਰਵਾਈ ਗਈ। ਦੂਜੇ ਪਾਸੇ ਕੰਗਨਾ ਰਣੌਤ ਵੱਲੋਂ ਵੀ ਇਸ ਗੱਲ ਦੇ ਉੱਪਰ ਐਫੀਡੈਟ ਦਿੱਤਾ ਗਿਆ ਕਿ ਜੇਕਰ ਫਿਜੀਕਲੀ ਪੇਸ਼ ਹੋਣ ਲਈ ਅਦਾਲਤ ਕਹੇਗੀ ਤਾਂ ਉਹ ਪੇਸ਼ ਹੋਣ ਵਾਸਤੇ ਹਾਜ਼ਰ ਹਨ। ਕੰਗਨਾ ਵਲੋਂ ਦਿੱਤਾ ਗਿਆ ਐਫੀਡੈਵਿਟ ਦਿੱਤਾ ਜਾਵੇਗਾ ਮੁੜ ਐਡਵੋਕੇਟ ਰਘਬੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਦੇ ਵਕੀਲ ਵੱਲੋਂ ਜੋ ਐਫੀਡੈਵਿਟ ਉਸ ਦੇ ਵਿਦੇਸ਼ ਜਾਣ ਦੇ ਸੰਬੰਧ ਵਿੱਚ ਦਿੱਤਾ ਸੀ, ਉਹ ਠੀਕ ਨਹੀਂ ਲੱਗਿਆ, ਪਰ ਹੁਣ ਉਨ੍ਹਾਂ ਨੂੰ ਅਗਲੀ ਵਾਰ ਦੁਬਾਰਾ, ਜਿਹੜਾ ਐਫੀਡੈਵਿਟ ਦੇਣ ਦੀ ਹਦਾਇਤ ਦਿੱਤੀ ਹੈ ਕਿ ਸਾਡੇ ਵੱਲੋਂ ਕੰਗਨਾ ਰਣੌਤ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਬਾਰੇ ਅਤੇ ਉਸ ਦਾ ਪਾਸਪੋਰਟ ਕੋਰਟ ਵਿੱਚ ਜਮਾ ਕਰਾਉਣ ਬਾਰੇ ਕਿਹਾ ਗਿਆ ਸੀ।
