
Crime
0
ਥਾਣਾ ਸਮਾਣਾ ਪੁਲਸ ਨੇ ਕੀਤਾ ਦੋ ਅਣਪਛਾਤੇਵਿਅਕਤੀਆਂ ਵਿਰੁੱਧ ਲੁੱਟ ਖੋਹ ਦਾ ਕੇਸ ਦਰਜ
- by Jasbeer Singh
- July 25, 2024

ਥਾਣਾ ਸਮਾਣਾ ਪੁਲਸ ਨੇ ਕੀਤਾ ਦੋ ਅਣਪਛਾਤੇਵਿਅਕਤੀਆਂ ਵਿਰੁੱਧ ਲੁੱਟ ਖੋਹ ਦਾ ਕੇਸ ਦਰਜ ਸਮਾਣਾ, 25 ਜੁਲਾਈ () : ਥਾਣਾ ਸਿਟੀ ਸਮਾਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਪੁਸ਼ਪਾ ਦੇਵੀ ਪਤਨੀ ਲਖਪਤ ਰਾਏ ਵਾਸੀ ਬਸਤੀ ਸਮਾਣਾ ਦੀ ਸਿਕਾਇਤ ਦੇ ਆਧਾਰ ਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 304, 317 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਪੁਸ਼ਪਾ ਦੇਵੀ ਨੇਦੱਸਿਆ ਕਿ 23 ਜੁਲਾਈ ਨੂੰ ਉਹ ਮੰਦਰ ਤੋਂ ਮੱਥਾ ਟੇਕ ਕੇ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਰੀਆ ਬਿਊਟੀ ਪਾਰਲਰ ਦੇ ਕੋਲ ਪਹੁੰਚੀ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਉਸਦੇ ਕੰਲਾਂ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।