ਕੈਨੇਡਾ ਵਿਖੇ ਹੋਇਆ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਨਸੀ ਗਰੇਵਾਲ ਦਾ ਕਤਲ ਕੈਨੇਡਾ, 5 ਮਾਰਚ 2026 : ਕੈਨੇਡਾ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਬਾਰੇ ਮਾਮਲਾ ਸਾਹਮਣੇ ਆਉਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ ਨੇ ਕੀਤੀ ਇਸ ਘਟਨਾਕ੍ਰਮ ਦੀ ਪੁਸ਼ਟੀ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਬਾਰੇ ਪਤਾ ਚੱਲਿਆ ਹੈ ਸਬੰਧੀ ਪੁਸ਼ਟੀ ਲਾਸਾਲੇ ਪੁਲਸ ਨੇ ਕਰਦਿਆਂ ਦੱਸਿਆ ਕਿ ਲਾਸੇਲ ਵਿਚ ਇਕ 45 ਸਾਲਾ ਪੰਜਾਬੀ ਮੂਲ ਦੀ ਮਹਿਲਾ ਜੋ ਚਾਕੂ ਮਾਰਨ ਦੀ ਘਟਨਾ ਦਾ ਸਿ਼ਕਾਰ ਹੋਈ ਹੈ, ਦੀ ਪਛਾਣ ਕੀਤੀ ਗਈ ਹੈ, ਜਿਸ ਨੇ ਉਥੋਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਯੂ-ਟਿਊਬਰ ਵਜੋਂ ਜਾਣੀ ਜਾਂਦੀ ਵਿੰਡਸਰ ਨਿਵਾਸੀ ਨੈਨਸੀ ਗਰੇਵਾਲ ’ਤੇ ਮੰਗਲਵਾਰ ਰਾਤ ਨੂੰ ਹਮਲਾ ਕੀਤਾ ਗਿਆ ਸੀ। ਕੀ ਆਖਿਆ ਲਾਸੇਲ ਪੁਲਸ ਅਧਿਕਾਰੀਆਂ ਨੇ ਕੈਨੇਡਾ ਦੀ ਲਾਸੇਲ ਪੁਲਸ ਅਨੁਸਾਰ ਅਧਿਕਾਰੀਆਂ ਅਤੇ ਪੈਰਾਮੈਡਿਕਸ ਨੂੰ ਟੌਡ ਲੇਨ ਦੇ 2400 ਬਲਾਕ ਵਿਚ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਚਾਕੂ ਮਾਰਨ ਦੀ ਖ਼ਬਰ ਮਿਲੀ ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਗਰੇਵਾਲ ਨੂੰ ਗੰਭੀਰ ਚਾਕੂ ਦੇ ਜ਼ਖ਼ਮਾਂ ਨਾਲ ਪੀੜਤ ਪਾਇਆ । ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਹਸਪਤਾਲ ਲਿਜਾਇਆ ਗਿਆ ਸੀ, ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ । ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਇਕ ਬਿਆਨ ਵਿਚ ਪੁਲਿਸ ਨੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ । ਲਾਸੇਲ ਪੁਲਸ ਨੇ ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਲੈਣ ਦੀ ਨਹੀਂ ਕੀਤੀ ਪੁਸ਼ਟੀ ਪੁਲਸ ਨੇ ਕਿਹਾ ਕਿ ਲਾਸੇਲ ਪੁਲਸ ਸੇਵਾ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਹਾਲਾਂਕਿ ਪੁਲਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ । ਬੁੱਧਵਾਰ ਸਵੇਰੇ ਜਾਂਚਕਰਤਾਵਾਂ ਨੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦੇ ਵਿਚਕਾਰ ਟੌਡ ਲੇਨ `ਤੇ ਦੋ ਘਰਾਂ ਨੂੰ ਘੇਰ ਲਿਆ। ਇੱਕ ਘਰ ਦੇ ਮੁੱਖ ਦਰਵਾਜ਼ੇ ਵੱਲ ਜਾਣ ਵਾਲੇ ਕੰਕਰੀਟ ਵਾਕਵੇਅ ਅਤੇ ਪੌੜੀਆਂ `ਤੇ ਕਈ ਸਬੂਤ ਮਾਰਕਰ ਲਗਾਏ ਗਏ ਸਨ ।
