post

Jasbeer Singh

(Chief Editor)

Crime

ਲਖਨਊ `ਚ ਪ੍ਰਾਪਰਟੀ ਡੀਲਰ ਦਾ ਗੋਲੀ ਮਾਰ ਕੇ ਕਤਲ

post-img

ਲਖਨਊ `ਚ ਪ੍ਰਾਪਰਟੀ ਡੀਲਰ ਦਾ ਗੋਲੀ ਮਾਰ ਕੇ ਕਤਲ

ਲਖਨਊ, 28 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ (Uttar Pradesh) ਦੇ ਸ਼ਹਿਰ ਲਖਨਊ ਵਿਖੇ ਬੀਤੇ ਦਿਨੀਂ ਇਕ ਪ੍ਰਾਪਰਟੀ ਡੀਲਰ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਪ੍ਰਾਪਰਟੀ ਡੀਲਰ

ਮਿਲੀ ਜਾਣਕਾਰੀ ਅਨੁਸਾਰ ਲਖਨਊ ਦੇ ਪੀ. ਜੀ. ਆਈ. ਥਾਣਾ ਖੇਤਰ ਵਿਚ ਬੁੱਧਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਪ੍ਰਾਪਰਟੀ ਡੀਲਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਮੂਲ ਰੂਪ ਵਿਚ ਜੌਨਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ (Sandeep Singh) ਆਪਣੀ ਪਤਨੀ ਪ੍ਰੀਤੀ, ਬੇਟੀ ਸੀਵੀ ਅਤੇ ਬੇਟੇ ਸਾਰਥਕ ਨਾਲ ਵਿੰਦਾਵਨ ਖੇਤਰ ਵਿਚ ਕਿਰਾਏ `ਤੇ ਰਹਿੰਦੇ ਹਨ । ਉਨ੍ਹਾਂ ਦਾ ਮੋਹਨਲਾਲਗੰਜ ਵਿਚ ਪਲਾਟਿੰਗ ਦਾ ਕਾਰੋਬਾਰ ਹੈ ਅਤੇ ਰਾਏਬਰੇਲੀ ਰੋਡ ਸਥਿਤ ਕੱਲੀ ਪੱਛਮ ਵਿਚ ਦਫ਼ਤਰ ਹੈ ।

ਕੀ ਦੱਸਿਆ ਕਾਰ ਚਲਾ ਰਹੇ ਚਾਲਕ ਨੇ

ਚਾਲਕ ਪ੍ਰਦੀਪ ਅਨੁਸਾਰ ਦੁਪਹਿਰ ਕਰੀਬ 12 ਵਜੇ ਸੰਦੀਪ ਆਫਿ਼ਸ ਪਹੁੰਚੇ ਸਨ । ਉਹ ਗੱਡੀ ਵਿਚੋਂ ਉਤਰ ਕੇ ਪੌੜੀਆਂ ਚੜ੍ਹ ਹੀ ਰਹੇ ਸਨ ਕਿ ਮੋਟਰਸਾਈਕਲ `ਤੇ ਆਏ 2 ਬਦਮਾਸ਼ਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ 3 ਰਾਊਂਡ ਫਾਇਰ (Fire) ਕਰ ਦਿੱਤੇ । ਗੋਲੀ ਲੱਗਦੇ ਹੀ ਸੰਦੀਪ ਲਹੂ-ਲੁਹਾਨ ਹੋ ਕੇ ਡਿੱਗ ਪਿਆ । ਹਮਲਾਵਰ ਰਾਏ ਬਰੇਲੀ ਰੋਡ ਵੱਲ ਫ਼ਰਾਰ ਹੋ ਗਏ । ਛਾਤੀ ਅਤੇ ਸਿਰ ਦੇ ਕੋਲ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ । ਹਸਪਤਾਲ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਪੁਲਸ ਦੀ ਮੁਢਲੀ ਜਾਂਚ ਅਨੁਸਾਰ, ਇਹ ਮਾਮਲਾ ਜ਼ਮੀਨੀ ਵਿਵਾਦ ਜਾਂ ਕਿਸੇ ਪੁਰਾਣੀ ਆਪਸੀ ਰੰਜਿਸ਼ ਨਾਲ ਜੁੜਿਆ ਹੋਇਆ ਜਾਪਦਾ ਹੈ ।

Related Post

Instagram