

ਪੰਜਾਬ ਸਰਕਾਰ ਨੇ ਕੀਤੇ 6 ਅਧਿਕਾਰੀ ਇਧਰੋਂ ਉਧਰ ਚੰਡੀਗੜ੍ਹ, 22 ਅਕਤੂਬਰ 2025 : ਪੰਜਾਬ ਸਰਕਾਰ ਦੇ ਚੀਫ ਸੈਕਟਰੀ ਕੇ. ਏ. ਪੀ. ਸਿਨਹਾ ਨੇ ਹੁਕਮ ਜਾਰੀ ਕਰਕੇ 6 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਜਿਨ੍ਹਾਂ ਵਿਚ ਵਿਸ਼ੇਸ਼ ਸਾਰੰਗਲ ਮੁੱਖ ਪ੍ਰਸ਼ਾਸਕ, ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਐਸ. ਏ. ਐਸ. ਨਗਰ ਨੂੰ ਬਦਲ ਕੇ ਵਿਸ਼ੇਸ਼ ਸਕੱਤਰ, ਸੁਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ਅਤੇ ਵਾਧੂ ਚਾਰਜ ਡਾਇਰੈਕਟਰ, ਸੁਸ਼ਾਸਨ ਤੇ ਸੂਚਨਾ ਤਕਨੀਕ ਅਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਪੰਜਾਬ ਰਾਜ ਈ-ਸ਼ਾਸਨ ਸੁਸਾਇਟੀ (ਅਮਿਤ ਤਲਵਾੜ ਨੂੰ ਵਾਧੂ ਚਾਰਜਾਂ ਤੋਂ ਰਿਲੀਵ ਕਰਦੇ ਹੋਏ), ਸਾਕਸ਼ੀ ਸਾਹਨੀ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਬਦਲ ਕੇ ਅਧਿਕਾਰੀ ਦੀ ਤਾਇਨਾਤੀ ਬਤੌਰ ਮੁੱਖ ਪ੍ਰਸ਼ਾਸਕ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ, ਐਸ. ਏ. ਐਸ. ਨਗਰ (ਸ਼੍ਰੀ ਵਿਸ਼ੇਸ਼ ਸਾਰੰਗਲ, ਆਈ. ਏ. ਐਸ. ਦੀ ਥਾਂ ਤੇ) ਕਰਨ ਲਈ ਉਸਦੀਆਂ ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਹਵਾਲੇ ਕੀਤੀਆਂ ਜਾਂਦੀਆਂ ਹਨ, ਆਦਿਤਿਆ ਉਪਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਵਾਧੂ ਚਾਰਜ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ (ਦਲਵਿੰਦਰਜੀਤ ਸਿੰਘ ਦੀ ਥਾਂ ਤੇ), ਸ਼੍ਰੀਮਤੀ ਪਲਵੀ ਨੂੰ ਵਿਸ਼ੇਸ਼ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਮੁਖੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਬਿਜਲੀ ਵਿਭਾਗ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਨਵੀਂ ਤੇ ਨਵਿਆਉਣਯੋੋਗ ਊਰਜਾ ਸਰੋਤ ਵਿਭਾਗ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਵਾਧੂ ਚਾਰਜ ਕਮਿਸ਼ਨਰ ਨਗਰ ਨਿਗਮ ਪਠਾਨਕੋਟਟ (ਸ਼੍ਰੀ ਆਦਿਤਿਆ ਉਪਲ ਦੀ ਥਾਂ ਤੇ), ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਗੁੁਰਦਾਸਪੁਰ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਤਿਹਗੜ੍ਹ ਸਾਹਿਬ ਨੂੰ ਬਦਲ ਕੇ ਵਧੀਕ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਮੁਖੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਵਧੀਕ ਸਕੱਤਰ, ਬਿਜਲੀ ਵਿਭਾਗ ਅਤੇ ਵਾਧੂ ਚਾਰਜ ਵਧੀਕ ਸਕੱਤਰ, ਨਵੀਂ ਤੇ ਨਵਿਆਉਣਯੋਗ ਊਰਜ਼ਾ ਸਰੋਤ ਵਿਭਾਗ (ਸ਼੍ਰੀਮਤੀ ਪੱਲਵੀ ਆਈ. ਏ. ਐਸ. ਦੀ ਥਾਂ ਤੇ) ਬਦਲਿਆ ਗਿਆ ਹੈ।