ਪੰਜਾਬ ਵਿਧਾਨ ਸਭਾ ਦਾ ਰੋਜਾ ਵਿਸ਼ੇਸ਼ ਸੈਸ਼ਨ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਅੱਜ ਤੋਂ
- by Jasbeer Singh
- September 26, 2025
ਪੰਜਾਬ ਵਿਧਾਨ ਸਭਾ ਦਾ ਰੋਜਾ ਵਿਸ਼ੇਸ਼ ਸੈਸ਼ਨ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਅੱਜ ਤੋਂ ਚੰਡੀਗੜ੍ਹ, 26 ਸਤੰਬਰ 2025 : ਪੰਜਾਬ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਵਿਧਾਨ ਸਭਾ ਵਿਖੇ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੇਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਵਿਸ਼ੇਸ਼ ਤੌਰ ’ਤੇ ਪੰਜਾਬ ਵਿਚ ਆਏ ਹੜ੍ਹਾਂ ਦੇ ਵਿਸ਼ੇ ਨੂੰ ਲੈ ਕੇ ਸੱਦਿਆ ਗਿਆ ਹੈ। ਹੜ੍ਹਾਂ ਨਾਲ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਲੱਖਾਂ ਲੋਕ ਹੋਏ ਹਨ ਬੇਘਰੇ ਹੜ੍ਹਾਂ ਨਾਲ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਲੱਖਾਂ ਲੋਕ ਬੇਘਰ ਹੋਏ ਹਨ ਅਤੇ ਲੱਖ ਏਕੜ ਖੜੀ ਫ਼ਸਲ ਦੀ ਤਬਾਹੀ ਹੋਣ ਨਾਲ 57 ਮੌਤਾਂ ਵੀ ਹੋਈਆਂ ਹਨ। ਬਿਜਲੀ ਢਾਂਚੇ, ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਤੋਂ ਇਲਾਵਾ ਸੜਕਾਂ ’ਤੇ ਪੁਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਪਰ ਕੇਂਦਰ ਨੇ ਸਿਰਫ਼ 20 ਹਜ਼ਾਰ ਕਰੋੜ ਦੀ ਮੰਗ ਦੇ ਮੁਕਾਬਲੇ ਸਿਰਫ਼ 1600 ਕਰੋੜ ਦੀ ਰਾਹਤ ਦਿਤੀ ਹੈ । ਪੀੜ੍ਹਤਾਂ ਦੇ ਮੁੜ ਵਸੇਬੇ ਲਈ ਕੀਤੀ ਜਾਵੇਗੀ ਸਰਬ ਪਾਰਟੀਆਂ ਦੀ ਸਹਿਮਤੀ ਨਾਲ ਕੋਈ ਰਣਨੀਤੀ ਤਿਆਰ ਇਸ ਬਾਰੇ ਚਰਚਾ ਕਰਕੇ ਸੈਸ਼ਨ ਵਿਚ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਕੋਈ ਰਣਨੀਤੀ ਤਿਆਰ ਕੀਤੀ ਜਾਵੇਗੀ । ਹੜ੍ਹਾਂ ਦੇ ਕਾਰਨਾਂ ਅਤੇ ਡੈਮਾਂ ਦੀ ਸਥਿਤੀ ਨੂੰ ਲੈ ਕੇ ਵੀ ਅਹਿਮ ਚਰਚਾ ਹੋਵੇਗੀ। ਇਹ ਸੈਸ਼ਨ 26 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਦੋ ਦਿਨ ਦੀ ਛੁੱਟੀ ਬਾਅਦ 29 ਸਤੰਬਰ ਨੂੰ ਦੂਜੇ ਦਿਨ ਦੀ ਕਾਰਵਾਈ ਹੋਵੇਗੀ।
