ਪੰਜਾਬੀ ਬੱਚਾ ਬਣਿਆਂ ਸ਼ਾਟਪੁਟ ਵਿਚ ਨਿਊ ਸਾਊਥ ਵੇਲਜ਼ ਚੈਂਪੀਅਨ
ਸਿਡਨੀ, 17 ਅਗਸਤ 2026 : ਆਸਟ੍ਰੇਲੀਆ (Australia) ਦੇ ਨਿਊ ਸਾਊਥ ਵੇਲਜ ਵਿਚ ਆਯੋਜਿਤ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (State level primary school games) ਵਿਚ 8 ਸਾਲਾ ਨੌਜਵਾਨ ਨੇ ਚੈਂਪੀਅਨ ਬਣਨ ਦਾ ਮਾਨ ਪ੍ਰਾਪਤ ਕੀਤਾ ਹੈ ।
ਕੌਣ ਹੈ ਇਹ ਪੰਜਾਬੀ ਨੌਜਵਾਨ ਖਿਡਾਰੀ
ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ `ਚ ਜੋ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਆਯੋਜਿਤ ਕੀਤੀਆਂ ਗਈਆਂ ਹਨ ਦੇ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ 8 ਸਾਲਾ ਅੰਗਦ ਸਿੰਘ ਖੇਲਾ (Angad Singh Khela) ਨੇ ਆਸਟ੍ਰੇਲੀਆ ਵਿਖੇ ਤਿਰੰਗਾ ਝੰਡਾ ਲਹਿਰਾਇਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਟਪੁੱਟ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਰਾਜ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ।
ਸ਼ਾਟਪੁਟ ਵਿਚ ਚੈਂਪੀਅਨ ਬਣਨ ਨਾਲ ਅੰਗਦ ਪਹਿਲਾ ਪੰਜਾਬੀ ਵੀ ਹੈ ਬਣਿਆਂ
ਅੰਗਦ ਨੇ 6.72 ਮੀਟਰ ਦੀ ਥ੍ਰੋਅ ਨਾਲ ਇਹ ਉਪਲੱਬਧੀ ਹਾਸਲ ਕੀਤੀ । ਇਸ ਉਪਲੱਬਧੀ ਦੇ ਨਾਲ ਹੀ ਉਹ ਪ੍ਰਾਇਮਰੀ ਸਕੂਲ ਪੱਧਰ `ਤੇ ਨਿਊ ਸਾਊਥ ਵੇਲਜ਼ `ਚ ਸ਼ਾਟਪੁੱਟ ਪ੍ਰਤੀਯੋਗਿਤਾ (Shot put competition) ਦਾ ਰਾਜ ਚੈਂਪੀਅਨ ਬਣਨ ਵਾਲਾ ਪਹਿਲਾ ਪੰਜਾਬੀ ਵੀ ਬਣ ਗਿਆ । ਸ਼ਾਟਪੁੱਟ ਤੋਂ ਇਲਾਵਾ ਅੰਗਦ ਨੇ ਡਿਸਕਸ ਥ੍ਰੋਅ ਪ੍ਰਤੀਯੋਗਿਤਾ `ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਉਸ ਨੇ ਪੂਰੇ ਨਿਊ ਸਾਊਥ ਵੇਲਜ਼ `ਚ ਤੀਜਾ ਸਥਾਨ ਹਾਸਲ ਕੀਤਾ । ਇਹ ਰਾਜ ਪੱਧਰੀ ਪ੍ਰਤੀਯੋਗਿਤਾ 15 ਤੇ 16 ਅਗਸਤ ਨੂੰ ਸਿਡਨੀ ਓਲੰਪਿਕ ਪਾਰਕ `ਚ ਆਯੋਜਿਤ ਕੀਤੀ ਗਈ । ਇਸ ਪ੍ਰਤੀਯੋਗਿਤਾ `ਚ ਵੱਖ-ਵੱਖ `ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ।
