post

Admin

(Chief Editor)

Punjab

ਨਾਈਜ਼ੀਰੀਆ ਵਿਖੇ ਬਿਮਾਰੀ ਤੋਂ ਬਾਅਦ ਹੋਈ ਪੰਜਾਬੀ ਵਿਅਕਤੀ ਦੀ ਮੌਤ

post-img

ਨਾਈਜ਼ੀਰੀਆ ਵਿਖੇ ਬਿਮਾਰੀ ਤੋਂ ਬਾਅਦ ਹੋਈ ਪੰਜਾਬੀ ਵਿਅਕਤੀ ਦੀ ਮੌਤ ਹਾਜੀਪੁਰ, 22 ਮਈ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਨਾਈਜ਼ੀਰੀਆ ਵਿਖੇ ਬਿਮਾਰੀ ਤੋਂ ਬਾਅਦ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਉਪ-ਮੰਡਲ ਮੁਕੇਰੀਆਂ ਅਧੀਨ ਆਉਂਦੇ ਪਿੰਡ ਆਦਰਸ਼ ਨਗਰ (ਗੇਰਾ) ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਰਿਵਾਰ ਲਈ ਨਾਇਜੀਰੀਆ ਵਿਚ ਰੋਜ਼ੀ-ਰੋਟੀ ਕਮਾਉਣ ਗਏ ਇਕ ਵਿਅਕਤੀ ਦੀ ਮੌਤ ਦਾ ਦੁਖਦਾਈ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ, ਪਿੰਡ ਆਦਰਸ਼ ਨਗਰ (ਗੇਰਾ) ਨਿਵਾਸੀ ਰਵਿੰਦਰ ਸਿੰਘ (52) ਪੁੱਤਰ ਰਤਨ ਚੰਦ, ਅਪਣੇ ਪਰਵਾਰ ਦੇ ਬਿਹਤਰ ਭਵਿੱਖ ਅਤੇ ਪਾਲਣ-ਪੋਸ਼ਣ ਲਈ ਨਾਇਜੀਰੀਆ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਵਿੰਦਰ ਸਿੰਘ ਦੀ ਅਚਾਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਹਾਲ ਹੀ ਵਿਚ ਮਿਲ ਕੇ ਗਿਆ ਸੀ ਰਵਿੰਦਰ ਰਵਿੰਦਰ ਸਿੰਘ ਅਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਰੋਂਦਾ-ਵਿਲਕਦਾ ਛੱਡ ਗਿਆ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਰਵਿੰਦਰ ਸਿੰਘ ਆਖਰੀ ਵਾਰ 25 ਜੂਨ 2025 ਨੂੰ ਛੁੱਟੀ ਕੱਟ ਕੇ ਗਿਆ ਸੀ ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਮੁਲਾਕਾਤ ਉਨ੍ਹਾਂ ਨਾਲ ਆਖਰੀ ਹੋਵੇਗੀ । ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨਾਇਜੀਰੀਆ ਤੋਂ ਦਿੱਲੀ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਦੇ ਜੱਦੀ ਪਿੰਡ ਗੇਰਾ ਪਹੁੰਚ ਜਾਵੇਗੀ । ਪਰਿਵਾਰ ਵਲੋਂ ਅੰਤਮ ਦਰਸ਼ਨਾਂ ਉਪਰੰਤ, ਸਥਾਨਕ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ । ਪੂਰੇ ਪਿੰਡ ਵਿਚ ਇਸ ਖ਼ਬਰ ਨਾਲ ਸੋਗ ਦਾ ਮਾਹੌਲ ਹੈ ਅਤੇ ਹਰ ਕੋਈ ਪੀੜਤ ਪਰਵਾਰ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ।

Related Post

Instagram