post

Jasbeer Singh

(Chief Editor)

Crime

ਪੰਜਾਬੀ ਮੂਲ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ `ਚ ਗੋਲੀਆਂ ਮਾਰ ਕੇ ਕੀਤਾ ਕਤਲ

post-img

ਪੰਜਾਬੀ ਮੂਲ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ `ਚ ਗੋਲੀਆਂ ਮਾਰ ਕੇ ਕੀਤਾ ਕਤਲ

ਕੈਨੇਡਾ, 4 ਜੂਨ 2026 : ਕੈੈਨੇਡਾ (Canada) ਦੇ ਸ਼ਹਿਰ ਸਰੀ ਵਿਖੇ ਇਕ ਪੰਜਾਬੀ ਮੂਲ ਦੇ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕਰਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਥੇ ਸਰੀ ਸ਼ਹਿਰ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੌਰਵ ਦਿਓਲ (Gaurav Deol) ਵਜੋਂ ਹੋਈ ਹੈ। ਕਤਲ ਮਾਮਲਿਆਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਸ ਦੀ ਪਛਾਣ ਜਨਤਕ ਕੀਤੀ ।

ਅਧਿਕਾਰੀ ਕਰ ਰਹੇ ਹਨ ਘਟਨਾ ਦੇ ਕਾਰਨਾਂ ਅਤੇ ਸ਼ੱਕੀ ਦੀ ਭਾਲ

ਜਾਣਕਾਰੀ ਅਨੁਸਾਰ ਗੌਰਵ ਦਿਓਲ ਇੱਕ ਵਾਹਨ ਵਿੱਚ ਸਵਾਰ ਸੀ ਉਦੋਂ ਹੀ ਉਸ ਨੂੰ ਗੋਲੀਆਂ ਮਾਰੀਆਂ ਗਈਆਂ । ਗੋਲੀਬਾਰੀ ਤੋਂ ਬਾਅਦ ਉਸ ਦਾ ਵਾਹਨ ਸਰੀ ਦੇ 138 ਸਟ੍ਰੀਟ ਅਤੇ 62 ਐਵੇਨਿਊ ਇਲਾਕੇ ਵਿੱਚ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ । ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ ਪਰ ਨੌਜਵਾਨ ਦੀ ਜਾਨ ਨਹੀਂ ਬਚਾਈ ਜਾ ਸਕੀ । ਅਧਿਕਾਰੀਆਂ ਵੱਲੋਂ ਘਟਨਾ ਦੇ ਕਾਰਨਾਂ ਅਤੇ ਸੰਭਾਵਿਤ ਸ਼ੱਕੀਆਂ ਬਾਰੇ ਜਾਂਚ ਜਾਰੀ ਹੈ ।

Related Post

Instagram