post

Jasbeer Singh

(Chief Editor)

Punjab

ਸੜਕ ਹਾਦਸੇ ਵਿਚ ਕੈਨੇਡਾ ਵਿਖੇ ਹੋਈ ਪੰਜਾਬੀ ਨੌਜਵਾਨ ਦੀ ਮੌਤ

post-img

ਸੜਕ ਹਾਦਸੇ ਵਿਚ ਕੈਨੇਡਾ ਵਿਖੇ ਹੋਈ ਪੰਜਾਬੀ ਨੌਜਵਾਨ ਦੀ ਮੌਤ ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ2026 : ਪੰਜਾਬ ਦੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਜੋ ਇਕ ਸੜਕ ਹਾਦਸੇ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਦੇ ਵਸਨੀਕ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਦਾ ਨਾਮ ਹਰਸਿਮਰਤ ਸਿੰਘ ਹੈ। ਉਕਤ ਨੌਜਵਾਨ ਦੋ ਕੁ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਤਾਂ ਜੋ ਪਰਿਵਾਰ ਦੀ ਆਰਥਿਕ ਹਾਲਤ ਵਿਚ ਸੁਧਾਰ ਕਰ ਸਕੇ ਪਰ ਸੜਕ ਹਾਦਸੇ ਵਿਚ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਪਤਾ ਚਲਦਿਆਂ ਹੀ ਪਰਿਵਰ ਤੇ ਇਲਾਕੇ ਵਿਚ ਫੈਲੀ ਸੋਗ ਦੀ ਲਹਿਰ ਹਰਸਿਮਰਤ ਸਿੰਘ ਦੇ ਇਕ ਸੜਕ ਹਾਦਸੇ ਵਿਚ ਕੈਨੇਡਾ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਦੀ ਖਬਰ ਪਿੰਡ ਖੋਖਰ ਵਿਖੇ ਪਰਿਵਾਰਕ ਮੈਂਬਰਾਂ ਕੋਲ ਪਹੁੰਚਦਿਆਂ ਹੀ ਪਰਿਵਾਰ ਅਤੇ ਖੇਤਰ ਵਿਚ ਚਾਰੋਂ ਪਾਸੇ ਸੋਗ ਫੈਲ ਗਿਆ।

Related Post

Instagram