post

Admin

(Chief Editor)

National

ਆਰ. ਬੀ. ਆਈ. ਕਰ ਰਿਹਾ ਹੈ ਪਲਾਸਟਿਕ ਦੀ ਕਰੰਸੀ ਲਿਆਉਣ ਦੀ ਤਿਆਰੀ

post-img

ਆਰ. ਬੀ. ਆਈ. ਕਰ ਰਿਹਾ ਹੈ ਪਲਾਸਟਿਕ ਦੀ ਕਰੰਸੀ ਲਿਆਉਣ ਦੀ ਤਿਆਰੀ

ਨਵੀਂ ਦਿੱਲੀ, 18 ਜੁਲਾਈ 2026 : ਭਾਰਤ ਦੇਸ਼ ਦੇ ਰਿਜਰਵ ਬੈਂਕ ਆਫ ਇੰਡੀਆ (Reserve Bank of India) ਵਲੋਂ ਆਉਣ ਵਾਲੇ ਸਮੇਂ ਵਿਚ ਪਲਾਸਟਿਕ ਵਾਲੀ ਕਰੰਸੀ (Plastic currency) ਲਿਆਉਣ ਦੇ ਯਤਨ ਕੀਤੇ ਜਾਣ ਦਾ ਸਮਾਚਾਰ ਹੈ ।

ਆਰ. ਬੀ. ਆਈ. ਕਰੇਗਾ ਪਹਿਲੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸ਼ੁਰੁ

ਮਿਲੀ ਜਾਣਕਾਰੀ ਅਨੁਸਾਰ ਰਿਜ਼ਰਵ ਬੈਂਕ ਆਫ਼ ਇੰਡੀਆ ਜਿਸ ਵਲੋਂ ਪਹਿਲੇ ਪਾਇਲਟ ਪ੍ਰਾਜੈਕਟ (First pilot project) ਦੀ ਲੜੀ ਤਹਿਤ ਭਾਰਤ ਦੇਸ਼ ਵਿਚ ਪਲਾਸਟਿਕ ਯਾਨੀ ਕਿ ਪੋਲੀਮਰ ਦੇ ਬਣੇ ਨੋਟਾਂ ਨੂੰ ਮਾਰਕੀਟ ਵਿਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਦੇ ਵਲੋਂ ਸਭ ਤੋਂ ਪਹਿਲਾਂ ਛੋਟੀ ਵੈਲਿਊ ਦੇ ਨੋਟਾਂ ਤੇ ਇਸਦੀ ਟੈਸਟਿੰਗ ਕੀਤੀ ਜਾਵੇਗੀ । ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪਹਿਲਾ ਪਾਇਲਟ ਪ੍ਰੋਜੈਕਟ 10 ਅਤੇ 20 ਦੀ ਕੀਮਤ ਦੇ ਛੋਟੇ ਨੋਟਾਂ ਨਾਲ ਸ਼ੁਰੂ ਹੋਣ ਦੀ ਉਮੀਦ ਹੈ ।

ਟਰਾਇਲ ਦੇ ਨਤੀਜਿਆਂ ਦੇ ਆਧਾਰ 'ਤੇ ਲਿਆ ਜਾਵੇਗਾ ਅਗਲਾ ਫ਼ੈਸਲਾ

ਜਾਣਕਾਰੀ ਮੁਤਾਬਕ ਆਰ. ਬੀ. ਆਈ. ਵਲੋਂ ਜੋ ਹਾਲ ਹੀ ਛੋਟੀ ਕੀਮਤ ਵਾਲੇ ਨੋਟਾਂ ਦੀ ਟੈਸਟਿੰਗ ਕੀਤੀ ਜਾਵੇਗੀ ਦੇ ਆਉਣ ਵਾਲੇ ਨਤੀਜਿਆਂ ਦੇ ਆਧਾਰ 'ਤੇ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ । ਜੇਕਰ ਇਹ ਟੈਸਟਿੰਗ ਪੂਰੀ ਤਰ੍ਹਾਂ ਸਫਲ ਰਹੀ ਤਾਂ ਆਰ. ਬੀ. ਆਈ. 2027 ਤੋਂ ਦੇਸ਼ ਵਿਚ ਇਨ੍ਹ੍ਹਾਂ ਪੋਲੀਮਰ ਨੋਟਾਂ ਦੀ ਵੱਡੇ ਪੱਧਰ 'ਤੇ ਸ਼ੁਰੂ ਕਰ ਸਕਦਾ ਹੈ ।

ਨਵੇਂ ਨੋਟਾਂ ਦੇ ਨਾਲ-ਨਾਲ ਪੁਰਾਣੇ ਕਾਗਜ਼ੀ ਨੋਟ ਵੀ ਰਹਿਣਗੇ ਚੱਲਦੇ

ਭਾਰਤੀ ਬਾਜ਼ਾਰ ਵਿੱਚ ਪੌਲੀਮਰ ਨੋਟਾਂ ਦੇ ਆਉਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਮੌਜੂਦਾ ਕਾਗਜ਼ੀ ਨੋਟ ਤੁਰੰਤ ਚਲਨ ਤੋਂ ਬਾਹਰ ਹੋ ਜਾਣਗੇ । ਆਰ. ਬੀ. ਆਈ. ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਕਰੰਸੀ ਪੁਰਾਣੇ ਪੇਪਰ ਨੋਟਾਂ ਦੀ ਜਗ੍ਹਾ ਨਹੀਂ ਲਵੇਗੀ । ਕੋ-ਐਗਜ਼ਿਸਟੈਂਸ (ਸਹਿ-ਹੋਂਦ) ਬਾਜ਼ਾਰ ਵਿੱਚ ਪੌਲੀਮਰ ਅਤੇ ਪੇਪਰ ਦੋਵੇਂ ਤਰ੍ਹਾਂ ਦੇ ਨੋਟ ਇੱਕਠੇ ਚੱਲਦੇ ਰਹਿਣਗੇ ਤੇ ਇਹ ਬਦਲਾਅ ਹੌਲੀ-ਹੌਲੀ ਅਤੇ ਪੜਾਅਵਾਰ ਤਰੀਕੇ ਨਾਲ ਕੀਤਾ ਜਾਵੇਗਾ ।

Related Post

Instagram