post

Admin

(Chief Editor)

Crime

ਸਬਜੀ ਮੰਡੀ ਥਾਣਾ ਪੁਲਸ ਵਲੋ 35 ਗ੍ਰਾਮ ਨਾਰਕੋਟਿਕ ਪਾਊਡਰ ਬਰਾਮਦ

post-img

ਸਬਜੀ ਮੰਡੀ ਥਾਣਾ ਪੁਲਸ ਵਲੋ 35 ਗ੍ਰਾਮ ਨਾਰਕੋਟਿਕ ਪਾਊਡਰ ਬਰਾਮਦ - ਦੋਸ਼ੀ ਕਾਬੂ : ਨਸ਼ਾ ਖੋਰਾਂ ਨੂੰ ਨਹੀ ਬਖਸ਼ਿਆ ਜਾਵੇਗਾ : ਗੁਰਪਿੰਦਰ ਸਿੰਘ ਪਟਿਆਲਾ, 27 ਜੂਨ : ਸਬਜੀ ਮੰਡੀ ਥਾਣਾ ਪੁਲਸ ਵਲੋ ਐਸਐਚਓ ਗੁਰਪਿੰਦਰ ਸਿੰਘ ਦੀ ਦੇਖਰੇਖ ਹੇਠ ਨਸ਼ਾਖੋਰਾਂ ਖਿਲਾਫ ਕਾਰਵਾਈ ਕਰਦਿਆਂ 35 ਗ੍ਰਾਮ ਨਾਰਕੋਟਿਕ ਪਾਊਡਰ ਬਰਾਮਦ ਕੀਤਾ ਹੈ ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਚ.ਓ ਸਬਜੀ ਮੰਡੀ ਥਾਣਾ ਗੁਰਪਿੰਦਰ ੰਿਸਘ ਨੇ ਆਖਿਆ ਕਿ ਐਸਐਸਪੀ ਪਟਿਆਲਾ ਸ੍ਰੀ ਵਰੂਣ ਸ਼ਰਮਾ, ਐਸਪੀ ਸਿਟੀ ਪਲਵਿੰਦਰ ਚੀਮਾ ਅਤੇ ਡੀਐਸਪੀ ਸਿਟੀ-1 ਸਤਨਾਮ ਸਿੰਘ ਦੀਆਂ ਹਿਦਾਇਤਾਂ ਤੋ ਬਾਅਦ ਸਬਜੀ ਮੰਡੀ ਪੁਲਸ ਨੇ ਇਹ ਕਾਰਵਾਈ ਕੀਤੀ ਹੈ ਅਤੇ ਅਜਿਹੇ ਨਸ਼ਾਖੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾ ਦਸਿਆ ਕਿ ਪੁਲਸ ਪਾਰਟੀ ਨੇ ਡਕਾਲਾ ਚੁੰਗੀ ਤੋ ਛੋਟੀ ਨਦੀ ਬੰਨਾ ਰੋਡ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਉਨਾ ਦੋ ਨੌਜਵਾਨ ਨਰਜੀਤ ਸਿੰਘ ਉਰਫ ਰਾਜਨ ਪੁੱਤਰ ਲੇਟ ਸੁਰਿੰਦਰ ਸਿੰਘ, ਅਭੀਜੀਤ ਕੁਮਾਰ ਉਰਫ ਅਭੀ ਪੁੱਤਰ ਵਰਿੰਦਰ ਕੁਮਾਰ ਵਾਸੀ ਪਟਿਆਲਾ ਦੀ ਸ਼ੱਕ ਪੈਣ ਤੇ ਤਲਾਸ਼ੀ ਲਈ ਤਾਂ ਉਨਾ ਕੋਲੋ 35 ਗ੍ਰਾਮ ਨਾਰਕੋਟਿਕ ਪਾਊਡਰ ਬਰਾਮਦ ਹੋਇਆ, ਜਿਨਾ ਨੂੰ ਕਾਬੂ ਵਿਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।

Related Post

Instagram