post

Jasbeer Singh

(Chief Editor)

crime

ਥਾਣਾ ਸਦਰ ਸਮਾਣਾ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ

post-img

ਥਾਣਾ ਸਦਰ ਸਮਾਣਾ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ ਸਮਾਣਾ, 20 ਜੂਨ : ਥਾਣਾ ਸਦਰ ਸਮਾਣਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 64, 351 ਬੀ. ਐਨ. ਐਸ. ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਵਲੇਸ਼ ਪੁੱਤਰ ਸੇਵਤਾਰ ਵਾਸੀ ਓਰਨ ਥਾਣਾ ਬੇਸੰਨਡਾ ਜਿਲਾ ਬੰਦਾ ਯੂ.ਪੀ ਹਾਲ ਪਿੰਡ ਅਰਾਈ ਮਾਜਰਾ ਥਾਣਾ ਸਦਰ ਸਮਾਣਾ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਹਨ੍ਹਾ ਨਾਲ ਮਕਾਨ ਵਿੱਚ ਉਕਤ ਵਿਅਕਤੀ ਵੀ ਰਹਿੰਦਾ ਹੈਤੇ ਕਰੀਬ ਦੋ ਮਹੀਨੇ ਪਹਿਲਾਂ ਉਹ ਆਪਣੇ ਪਿੰਡ ਯੂ.ਪੀ. ਗਈ ਹੋਈ ਸੀ ਅਤੇ ਜਦੋਂ ਘਰ ਵਾਪਸ ਆਈ ਤਾਂ ਉਸਦੀ ਲੜਕੀ ਜੋ ਕਿ 15 ਬਸਾਲਾਂ ਦੀ ਹੈ ਨੇ ਦੱਸਿਆ ਕਿ 11 ਅਪੈ੍ਰਲ 2025 ਨੂੰ ਜਦੋਂ ਉਸਦਾ ਪਿਤਾ ਉਸ ਨੂੰ(ਸਿ਼ਕਾਇਤਕਰਤਾ) ਨੂੰ ਲੈਣ ਲਈ ਯੂ. ਪੀ. ਗਿਆ ਹੋਇਆ ਸੀ ਤਾਂ ਉਸ ਤੋਂ ਅਗਲੇ ਦਿਨ ਦੁਪਿਹਰ ਸਮੇਂ ਉਪਰੋਕਤ ਵਿਅਕਤੀ ਨੇ ਉਸਨੂੰ ਰੋਟੀ ਪਕਾਉਣ ਦੇ ਬਹਾਨੇ ਆਪਣੇ ਕਮਰੇ ਵਿੱਚ ਬੁਲਾ ਲਿਆ ਅਤੇ ਜਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਜਿਸ ਦਿਨ ਤੱਕ ਉਹ ਅਤੇ ਹੋਰ ਵਾਪਸ ਨਹੀਂ ਆਏ ਤਾਂ ਉਸੇ ਦਿਨ ਤੱਕ ਜਬਰਦਸਤੀ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਦੱਸਣ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post