post

Admin

(Chief Editor)

Punjab

ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਵਿਰੁੱਧ ਕੇਸ ਦਰਜ

post-img

ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਵਿਰੁੱਧ ਕੇਸ ਦਰਜ

ਲੁਧਿਆਣਾ, 7 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਸੋਸ਼ਲ ਮੀਡੀਆ ਪ੍ਰਭਾਵਕ ਰਣਜੀਤ ਕੌਰ ਭਾਬੀ ਤੇ ਉਸਦੇ ਪਤੀ ਜਿੰਦਾ ਹੰਸ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਨੇ ਕਰਵਾਇਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਰਣਜੀਤ ਕੌਰ ਭਾਬੀ ਚੁੰਮੇਵਾਰੀ ਅਤੇ ਉਸਦੇ ਪਤੀ ਜਿੰਦਾ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ ਉਸ ਸਬੰਧੀ ਸਿ਼ਕਾਇਤ ਨਿਹੰਗ ਮਨਪ੍ਰੀਤ ਸਿੰਘ ਖਾਲਸਾ ਵਲੋਂ ਪੁਲਸ ਨੂੰ ਦਿੱਤੀ ਗਈ ਸੀ । ਜਿਸ ਵਿਚ ਨਿਹੰਗ ਮਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਰਣਜੀਤ ਕੌਰ ਸੋਸ਼ਲ ਮੀਡੀਆ `ਤੇ ਅਸ਼ਲੀਲ ਸਮੱਗਰੀ (Pornographic content) ਅਪਲੋਡ ਕਰਦੀ ਹੈ, ਜਿਸਦਾ ਸਮਾਜ `ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ।

ਕੀ ਦੱਸਿਆ ਥਾਣਾ ਮੁਖੀ ਨੇ

ਨਿਹੰਗ ਮਨਪ੍ਰੀਤ ਖਾਲਸਾ ਦੀ ਸਿਕਾਇਤ 'ਤੇ ਜੋ ਸਿ਼ਕਾਇਤ ਰਣਜੀਤ ਕੌਰ ਭਾਬੀ (Ranjit Kaur Bhabhi) ਤੇ ਉਸਦੇ ਪਤੀ ਜਿੰਦਾ (Jinda) ਵਿਰੁੱਧ ਦਰਜ ਕੀਤੀ ਗਈ ਹੈ ਉਹ ਆਈ. ਟੀ. ਐਕਟ (I. T. Act) ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ । ਇਸ ਸਬੰਧੀ ਮੋਤੀ ਨਗਰ ਥਾਣੇ ਦੇ ਐਸ. ਐਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਐਫ. ਆਈ. ਆਰ. ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।

Related Post

Instagram