ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਨੇ ਕੀਤਾ ਅੱਤਵਾਦੀ ਸੰਚਾਲਕ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ
- by Jasbeer Singh
- June 4, 2026
ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਨੇ ਕੀਤਾ ਅੱਤਵਾਦੀ ਸੰਚਾਲਕ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ
ਮੋਹਾਲੀ, 4 ਜੂਨ 2026 : ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ (State Special Operations Cell) ਵਲੋਂ ਇਕ ਵਿਸ਼ੇਸ਼ ਕਾਰਵਾਈ ਕਰਦਿਆਂ ਅੱਤਵਾਦੀ ਸੰਚਾਲਕ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ।
ਦੋਹਾਂ ਕੋਲੋਂ ਕੀ ਬਰਾਮਦ ਕੀਤਾ ਗਿਆ ਹੈ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ (Punjab Police) ਦੇ ਸਰਹੱਦ ਪਾਰ ਅੱਤਵਾਦੀ ਨੈੱਟਵਰਕ ਵਿਰੁੱਧ ਜੋ ਵੱਡੀ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਮੋਹਾਲੀ) ਨੇ ਵਿਦੇਸ਼ ਵਿੱਚ ਸਥਿਤ ਇੱਕ ਅੱਤਵਾਦੀ ਸੰਚਾਲਕ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੇ ਕੋਲੋਂ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (Improvised Explosive Device) ਬਰਾਮਦ ਕੀਤੀ ਹੈ।
ਕੀ ਜਾਣਕਾਰੀ ਦਿੱਤੀ ਡੀ. ਜੀ. ਪੀ. ਪੰਜਾਬ ਨੇ
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੰਜਾਬ (ਡੀ. ਜੀ. ਪੀ.) (D. G. P.) ਗੌਰਵ ਯਾਦਵ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਸਾਜਿ਼ਸ਼ ਦਾ ਖੁਲਾਸਾ ਹੋਇਆ ਹੈ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ । ਪੁਲਸ ਦੀ ਤੇਜ਼ ਕਾਰਵਾਈ ਨਾਲ ਇੱਕ ਵੱਡਾ ਸੁਰੱਖਿਆ ਖ਼ਤਰਾ ਟਲ ਗਿਆ ਪਰ ਜਾਂਚ ਜਾਰੀ ਹੈ ।
ਜਾਂਚ ਏਜੰਸੀਆਂ ਸਾਜਿ਼ਸ਼ ਵਿੱਚ ਸ਼ਾਮਲ ਪੂਰੇ ਅੱਤਵਾਦੀ ਨੈੱਟਵਰਕ ਦੇ ਹੈਂਡਲਰਾਂ, ਸਹਿਯੋਗੀਆਂ ਅਤੇ ਸਬੰਧਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ । ਉਨ੍ਹਾਂ ਆਖਿਆ ਕਿ ਪੰਜਾਬ ਪੁਲਸ ਸੂਬੇ ਵਿੱਚ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ, ਸੰਗਠਿਤ ਅਪਰਾਧ ਨੂੰ ਰੋਕਣ ਅਤੇ ਸ਼ਾਂਤੀ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।
