post

Admin

(Chief Editor)

Punjab

ਜਿ਼ਲਿਆਂ ਵਿਚ ਮਹੱਤਵਪੂਰਨ ਜੰਕਸ਼ਨਾਂ ਤੇ ਰਣਨੀਤਕ ਨਾਕੇ ਲਗਾ ਕੀਤਾ ਪੁਲਿਸਿੰਗ ਨੂੰ ਮਜ਼ਬੂਤ

post-img

ਜਿ਼ਲਿਆਂ ਵਿਚ ਮਹੱਤਵਪੂਰਨ ਜੰਕਸ਼ਨਾਂ ਤੇ ਰਣਨੀਤਕ ਨਾਕੇ ਲਗਾ ਕੀਤਾ ਪੁਲਿਸਿੰਗ ਨੂੰ ਮਜ਼ਬੂਤ

ਚੰਡੀਗੜ੍ਹ 22 ਜੂਨ 2026 : ਪੰਜਾਬ ਦੇ ਸਮੁੱਚੇ ਜਿਲਿਆਂ ਵਿਚ ਮਹੱਤਵਪੂਰਨ ਜੰਕਸ਼ਨਾਂ 'ਤੇ ਰਣਨੀਤਕ ਨਾਕੇ (Strategic checkpoints at junctions) ਲਗਾ ਕੇ ਪੁਲਿਸਿੰਗ ਨੂੰ ਹੋਰ ਮਜ਼ਬੂਤ (Strengthen policing) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਜਾਣਕਾਰੀ ਦਿੱਤੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ

ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਨੇ ਦੱਸਿਆ ਕਿ ਪੰਜਾਬ ਵਿਚ ਜੋ ਸਮੁੱਚੇ ਜਿਲਿਆਂ ਵਿਚ ਜੰਕਸ਼ਨਾਂ ਤੇ ਰਣਨੀਤਕ ਨਾਕੇ ਲਗਾਏ ਗਏ ਹਨ ਦੇ ਨਾਲ ਪੁਲਿਸਿੰਗ ਨੂੰ ਹੋਰ ਮਜਬੂਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਯਾਤਰੀਆਂ ਅਤੇ ਸੂਬਾ ਵਾਸੀਆਂ ਲਈ ਘੱਟੋ-ਘੱਟ ਪਰੇਸ਼ਾਨੀ ਨੂੰ ਯਕੀਨੀ ਬਣਾਉਂਦਿਆਂ ਪੁਲਿਸਿੰਗ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਇਸ ਪਹਿਲ ਨਾਲ ਅਨੇਕਾਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦ ਮਿਲੀ ਹੈ ਅਤੇ ਇਸ ਦੇ ਨਤੀਜੇ ਵਜੋਂ ਕਈ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀਆਂ ਮਹੱਤਵਪੂਰਨ ਬਰਾਮਦਗੀਆਂ ਕੀਤੀਆਂ ਗਈਆਂ ਹਨ ।

ਹੋਰ ਕੀ ਕੀ ਆਖਿਆ ਡੀ. ਜੀ. ਪੀ. ਨੇ

ਇਸ ਸਬੰਧੀ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਰਣਨੀਤਿਕ ਨਾਕਿਆਂ ਦੀ ਸਥਾਪਨਾ ਰਾਹੀਂ ਪੰਜਾਬ ਪੁਲਸ ਨਾ ਸਿਰਫ਼ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾ ਰਹੀ ਹੈ, ਸਗੋਂ ਅਪਰਾਧੀਆਂ ਅਤੇ ਗੈਰ-ਸਮਾਜਿਕ ਅਨਸਰਾਂ (Anti-social elements) ਦੀ ਆਵਾਜਾਈ ‘ਤੇ ਵੀ ਸਖ਼ਤ ਨਿਗਰਾਨੀ ਰੱਖ ਰਹੀ ਹੈ । ਵੱਖ-ਵੱਖ ਨਾਕਿਆਂ ਤੋਂ ਹੋਈਆਂ ਬਰਾਮਦਗੀਆਂ ਸਾਡੀ ਰਣਨੀਤੀ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਸੁਨੇਹਾ ਸਪੱਸ਼ਟ ਹੈ ਕਿ ਪੰਜਾਬ ਵਿੱਚ ਅਪਰਾਧੀਆਂ ਅਤੇ ਗੈਰ-ਸਮਾਜਿਕ ਅਨਸਰਾਂ ਲਈ ਕੋਈ ਵੀ ਸੁਰੱਖਿਅਤ ਟਿਕਾਣਾ ਨਹੀਂ ਰਹੇਗਾ ।

ਰਣਨੀਤਕ ਨਾਕੇ ਪੁਲਸ ਦੇ ਸੁਰੱਖਿਆ ਢਾਂਚੇ ਦਾ ਹਨ ਅਨਿਖੜਵਾਂ ਅੰਗ

ਇਹ ਰਣਨੀਤਿਕ ਨਾਕੇ ਪੰਜਾਬ ਪੁਲਸ (Punjab Police) ਦੇ ਵਿਆਪਕ ਸੁਰੱਖਿਆ ਢਾਂਚੇ ਦਾ ਇੱਕ ਅਨਿੱਖੜਵਾਂ ਅੰਗ ਹਨ, ਜੋ ਰੀਅਲ-ਟਾਈਮ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਨ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਠੱਲ੍ਹ ਪਾਉਣ ਲਈ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਨਾਲ ਨਜ਼ਦੀਕੀ ਤਾਲਮੇਲ ਜ਼ਰੀਏ ਕੰਮ ਕਰਦੇ ਹਨ ।

‘ਗੈਂਗਸਟਰਾਂ ‘ਤੇ ਵਾਰ’ ਤਹਿਤ ਪੰਜਾਬ ਪੁਲਸ ਨੇ ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਨੂੰ ਤੇਜ਼ ਕੀਤਾ ਹੈ, ਸੰਗਠਿਤ ਅਪਰਾਧਿਕ ਗਿਰੋਹਾਂ ਖਿ਼ਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਜਿ਼ਲ੍ਹਾ ਪੱਧਰ ‘ਤੇ ਰੋਕਥਾਮੀ ਪੁਲਿਸਿੰਗ ਨੂੰ ਵਧਾਇਆ ਹੈ । ਇਸ ਮੁਹਿੰਮ ਵਿੱਚ ਨਾਕੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਉੱਭਰ ਕੇ ਸਾਹਮਣੇ ਆਏ ਹਨ ।

Related Post

Instagram