
ਤਰਨਜੀਤ ਸਿੰਘ ਦੁੱਗਲ ਜ਼ਿਲਾ ਪ੍ਰਧਾਨ ਯੂਥ (ਬਰਨਾਲਾ) ਨੇ ਬਾਦਲ ਧੜੇ ਨੂੰ ਕਿਹਾ ਅਲਵਿਦਾ, ਸਾਥੀਆਂ ਸਮੇਤ ਪੰਜ ਮੈਂਬਰੀ ਭਰਤੀ
- by Jasbeer Singh
- May 26, 2025

ਤਰਨਜੀਤ ਸਿੰਘ ਦੁੱਗਲ ਜ਼ਿਲਾ ਪ੍ਰਧਾਨ ਯੂਥ (ਬਰਨਾਲਾ) ਨੇ ਬਾਦਲ ਧੜੇ ਨੂੰ ਕਿਹਾ ਅਲਵਿਦਾ, ਸਾਥੀਆਂ ਸਮੇਤ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਜਾਰੀ ਭਰਤੀ ਮੁਹਿੰਮ ਵਿੱਚ ਕੁੱਦਣ ਦਾ ਕੀਤਾ ਫ਼ੈਸਲਾ ਜਥੇ: ਝੂੰਦਾ, ਭਾਈ ਲੌਂਗੋਵਾਲ ਅਤੇ ਸ: ਢੀਡਸਾ ਦੀ ਇਕਜੁਟਤਾ ਨੇ ਸੰਗਰੂਰ ਤੇ ਬਰਨਾਲਾ ਦੇ ਸਮੀਕਰਨ ਬਦਲੇ ਬਰਨਾਲਾ () ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ ਭਰਤੀ ਕਮੇਟੀ ਵਲੋ ਜਾਰੀ ਭਰਤੀ ਮੁਹਿੰਮ ਨੂੰ ਲਗਾਤਾਰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਅੱਜ ਜ਼ਿਲ੍ਹਾ ਬਰਨਾਲਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਬਾਦਲ ਧੜੇ ਨੂੰ ਅਲਵਿਦਾ ਆਖਦਿਆਂ ਪੰਜ ਮੈਂਬਰੀ ਭਰਤੀ ਕਮੇਟੀ ਵਲੋ ਜਾਰੀ ਭਰਤੀ ਮੁਹਿੰਮ ਨਾਲ ਜੁੜਨ ਦਾ ਅਹਿਦ ਲਿਆ। ਸਾਬਕਾ ਵਿੱਤ ਮੰਤਰੀ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਜਿੱਥੇ ਅੱਜ ਤਰਨਜੀਤ ਸਿੰਘ ਦੁੱਗਲ ਨੇ ਆਪਣੇ ਸਾਥੀਆਂ ਸਮੇਤ ਭਰਤੀ ਮੁਹਿੰਮ ਨਾਲ ਜੁੜਨ ਲਈ ਅਹਿਦ ਕੀਤਾ ਉਥੇ ਹੀ ਆਉਣ ਵਾਲੇ ਦਿਨਾਂ ਅੰਦਰ ਬਰਨਾਲਾ ਜ਼ਿਲ੍ਹੇ ਦਾ ਵੱਡਾ ਇਕੱਠ ਕਰਕੇ ਭਰਤੀ ਮੁਹਿੰਮ ਨੂੰ ਘਰ ਘਰ ਹਰ ਅਕਾਲੀ ਪਰਿਵਾਰ ਤੱਕ ਲੈਕੇ ਜਾਣ ਦਾ ਵੀ ਭਰੋਸਾ ਦਿੱਤਾ। ਉੱਧਰ ਬਰਨਾਲਾ ਜ਼ਿਲ੍ਹੇ ਦੇ ਹੀ ਹਲਕਾ ਭਦੌੜ ਵਿੱਚ ਅੱਜ ਭਰਤੀ ਕਮੇਟੀ ਦੇ ਮੈਬਰ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਬੇਮਿਸਾਲ ਸੰਗਤ ਦੀ ਇਕੱਤਰਤਾ ਵਿੱਚ ਮੀਟਿੰਗ ਹੋਈ। ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਦੀ ਮਿਹਨਤ ਸਦਕਾ ਵੱਡੇ ਇਕੱਠ ਜਰੀਏ ਪੰਜਾਬ ਅਤੇ ਪੰਥ ਹਿਤੈਸ਼ੀਆਂ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਆਕੇ ਸ਼੍ਰੋਮਣੀ ਅਕਾਲੀ ਦੀ ਪੁਨਰ ਸੁਰਜੀਤੀ ਮੁਹਿੰਮ ਨਾਲ ਜੁੜਨ ਦੀ ਬੇਨਤੀ ਕੀਤੀ।ਸਰਦਾਰ ਪ੍ਰਮਿੰਦਰ ਸਿੰਘ ਢੀਡਸਾ ਨੇ ਸਾਰੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਿਆਂ ਭਰਤੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਹਲਕਾ ਭਦੌੜ ਦੀ ਸੰਗਤ ਨੇ ਹਮੇਸ਼ਾ ਹੀ ਪੰਜਾਬ ਦੀ ਸਰਜ਼ਮੀਨ ਤੇ ਉਠੀ ਮੁਹਿੰਮ ਨੂੰ ਬਲ ਦਿੱਤਾ ਹੈ। ਇਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਨਾਲ ਹਲਕੇ ਦੀ ਸੰਗਤ ਨੇ ਜੁੜਨ ਦਾ ਜਿਹੜਾ ਫੈਸਲਾ ਕੀਤਾ ਹੈ ਓਹ ਦਰਸਾਉਂਦਾ ਹੈ ਕਿ ਇਸ ਮੁਹਿੰਮ ਦਾ ਕਾਫ਼ਲਾ ਪੰਜਾਬ ਨੂੰ ਸੁਨਹਿਰੇ ਦੌਰ ਵਿੱਚ ਲਿਜਾਣ ਦਾ ਰਸਤਾ ਅਖ਼ਤਿਆਰ ਕਰ ਚੁੱਕਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.