post

Jasbeer Singh

(Chief Editor)

Patiala News

ਅਧਿਆਪਕ ਬੱਚਿਆਂ ਦੇ ਨਤੀਜੇ ਇੱਕਠੇ ਕਰਨ ਜਾਂ ਪੰਚਾਇਤਾਂ ਦੇ : ਗੌਰਮਿੰਟ ਟੀਚਰਜ਼ ਯੂਨੀਅਨ

post-img

ਅਧਿਆਪਕ ਬੱਚਿਆਂ ਦੇ ਨਤੀਜੇ ਇੱਕਠੇ ਕਰਨ ਜਾਂ ਪੰਚਾਇਤਾਂ ਦੇ : ਗੌਰਮਿੰਟ ਟੀਚਰਜ਼ ਯੂਨੀਅਨ ਸਿੱਖਿਆ ਵਿਭਾਗ ਹਮੇਸ਼ਾ ਨਿਵੇਕਲੇ ਕੰਮਾਂ ਕਰਕੇ ਰਹਿੰਦਾ ਸੁਰਖੀਆਂ ਵਿੱਚ : ਜਸਵਿੰਦਰ ਸਿੰਘ ਸਮਾਣਾ ਪਟਿਆਲਾ : ਸਾਡੇ ਪੰਜਾਬ ਦਾ ਸਿੱਖਿਆ ਵਿਭਾਗ ਦਾ ਆਲਮ ਹੀ ਨਿਰਾਲਾ ਹੈ । ਸਿੱਖਿਆ ਤੇ ਇੱਕ ਪ੍ਰਯੋਗ ਖਤਮ ਨਹੀਂ ਹੁੰਦਾ ਤੇ ਦੂਸਰਾ ਸ਼ੁਰੂ ਹੋ ਜਾਂਦਾ ਹੈ। ਹੁਣ ਇੱਕ ਪਾਸੇ ਤਾਂ ਪੰਜਾਬ ਦੇ ਸਾਰੇ ਅਧਿਆਪਕ ਪੰਚਾਇਤੀ ਚੋਣਾਂ ਵਿੱਚ ਝੋਕ ਦਿੱਤੇ ਹਨ, ਦੂਸਰੇ ਪਾਸੇ ਪ੍ਰਾਈਮਰੀ ਸਕੂਲਾਂ ਦੀਆਂ ਸੈਂਟਰ, ਬਲਾਕ,ਪੱਧਰੀ ਖੇਡਾਂ ਵੀ ਚੱਲ ਰਹੀਆਂ ਹਨ । ਇਸੇ ਸਮੇਂ ਅਧਿਆਪਕ ਵੀ ਸੈਮੀਨਾਰ ਲਗਾ ਰਹੇ ਹਨ । ਸਿੱਖਿਆ ਵਿਭਾਗ ਵੱਲੋਂ ਮਾਪੇ ਅਧਿਆਪਕ ਮਾਪੇ ਮਿਲਣੀ ਵੀ ਰੱਖ ਦਿੱਤੀ ਹੈ । ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ , ਜਰਨਲ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ 9, 10 ,11 ਤਾਰੀਕਾਂ ਨੂੰ ਪੰਚਾਇਤੀ ਚੋਣਾਂ ਦੀਆਂ ਰਿਹਰਸਲਾਂ ਹਨ। 12, 13 ਦੀਆਂ ਗਜ਼ਟਿਡ ਛੱਟੀਆਂ ਹਨ। 14,15 ਨੂੰ ਪੰਚਾਇਤੀ ਵੋਟਾਂ ਪੰਜਾਬ ਦੇ ਅੰਦਰ ਪੈ ਰਹੀਆਂ ਹਨ । 16 ਨੂੰ ਚੋਣ ਅਮਲੇ ਦੀ ਰੈਸਟ ਡੇਅ ਹੈ। 17 ਅਕਤੂਬਰ ਨੂੰ ਗਜ਼ਟਿਡ ਛੁੱਟੀ ਹੈ । 18 ਅਕਤੂਬਰ ਨੂੰ ਸਰਕਾਰ ਨੇ ਸਕੂਲਾਂ ਅੰਦਰ ਪੀਟੀਐਮ ਰੱਖ ਦਿੱਤੀ ਹੈ ਜੋ ਕਿ ਸਰਾਸਰ ਅਧਿਆਪਕਾਂ ਨਾਲ ਧੱਕਾ ਹੈ । ਬਿਨਾਂ ਕਿਸੇ ਤਿਆਰੀ ਦੇ ਇਹ ਪੀਟੀਐਮ ਨਹੀਂ ਕੀਤੀ ਜਾ ਸਕਦੀ। ਇਹ ਪੀ ਟੀ ਐਮ 18 ਦੀ ਬਜਾਏ ਕਿਸੇ ਹੋਰ ਦਿਨ ਰੱਖਣੀ ਚਾਹੀਦੀ ਹੈ।ਇਸੇ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ,ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ ਸਾਥੀਆਂ ਨੇ ਸਰਕਾਰ ਦੇ 18 ਅਕਤੂਬਰ ਦੀ ਬਜਾਏ ਕਿਸੇ ਹੋਰ ਕੰਮ ਵਾਲੇ ਦਿਨ ਵਿੱਚ ਮਾਪੇ ਅਧਿਆਪਕ ਮਿਲਣੀ ਰੱਖਣ ਦੀ ਅਪੀਲ ਕੀਤੀ ।

Related Post