post

Admin

(Chief Editor)

National

ਮਾਮਲਾ ਸਬਰੀਮਾਲਾ `ਚ ਸੋਨੇ ਦੀ ਹੋਈ ਚੋਰੀ ਦਾ

post-img

ਮਾਮਲਾ ਸਬਰੀਮਾਲਾ `ਚ ਸੋਨੇ ਦੀ ਹੋਈ ਚੋਰੀ ਦਾ ਕੋਚੀ, 7 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸਬਰੀਮਾਲਾ `ਚ ਸੋਨੇ ਦੀ ਹੋਈ ਚੋਰੀ ਦੀ ਮਨੀ ਲਾਂਡਰਿੰਗ ਜਾਂਚ ਸਬੰਧੀ ਪੁੱਛਗਿੱਛ ਲਈ ਅਦਾਕਾਰ ਜੈਰਾਮ ਨੂੰ ਤਲਬ ਕੀਤਾ ਹੈ। ਈ. ਡੀ. ਹੋਰ ਕਿਸ ਕਿਸ ਨੂੰ ਤਲਬ ਕਰਨ ਦੀ ਕਰ ਰਹੀ ਹੈ ਤਿਆਰੀ ਕੇਂਦਰੀ ਏਜੰਸੀ ਇਸ ਮਾਮਲੇ ਦੇ ਕਥਿਤ ਮੁੱਖ ਮੁਲਜ਼ਮ ਉਨੀਕ੍ਰਿਸ਼ਨਨ ਪੋਟੀ ਨੂੰ ਵੀ ਤਲਬ ਕਰਨ ਦੀ ਤਿਆਰੀ ਕਰ ਰਹੀ ਹੈ। ਪੋਟੀ ਕੁਝ ਦਿਨ ਪਹਿਲਾਂ ਕੋਲਮ ਦੀ ਇਕ ਅਦਾਲਤ ਤੋਂ ਇਸੇ ਮਾਮਲੇ `ਚ ਜ਼ਮਾਨਤ ਮਿਲਣ ਤੋਂ ਬਾਅਦ ਜੇਲ ਤੋਂ ਬਾਹਰ ਆਇਆ ਸੀ । ਕੇਰਲ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਵੀ ਸੋਨੇ ਦੀ ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ । ਜਾਂਚ ਏਜੰਸੀ ਨੇ ਪਹਿਲਾਂ ਵੀ ਕੀਤੀ ਸੀ. ਜੈਰਾਮ ਤੋਂ ਪੁੱਛਗਿੱਛ ਮੰਨਿਆ ਜਾ ਰਿਹਾ ਹੈ ਕਿ ਜੈਰਾਮ ਅਗਲੇ ਕੁਝ ਦਿਨਾਂ `ਚ ਈ. ਡੀ. ਦੇ ਸਾਹਮਣੇ ਪੇਸ਼ ਹੋਣਗੇ। ਕੁਝ ਸਮਾਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਨੇ ਚੇਨਈ `ਚ ਜੈਰਾਮ ਤੋਂ ਵੀ ਪੁੱਛਗਿੱਛ ਕੀਤੀ ਸੀ । ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਜੈਰਾਮ ਤੋਂ ਉਸ ਤੇ ਪੋਟੀ ਦੇ ਇਕੱਠਿਆਂ ਪੂਜਾ ਕਰਦੇ ਹੋਏ ਦੀ ਇਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੱਛਗਿੱਛ ਕੀਤੀ ਸੀ।

Related Post

Instagram