July 6, 2024 01:05:18
post

Jasbeer Singh

(Chief Editor)

Patiala News

ਨਵੇਂ ਬੱਸ ਅੱਡੇ ਦੇ ਬੱਤੀਆਂ ਵਾਲੇ ਚੌਕ ਦੀ ਹਾਲਤ ਖਸਤਾ

post-img

ਪਟਿਆਲਾ ਦੇ ਨਵੇਂ ਬੱਸ ਅੱਡੇ ਨੇੜੇ ਬੱਤੀਆਂ ਵਾਲੇ ਚੌਕ ਵਿੱਚ ਸੜਕ ’ਤੇ ਪਏ ਟੋਇਆਂ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੱਥੇ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਾਣਕਾਰੀ ਅਨੁਸਾਰ ਨਵੇਂ ਬੱਸ ਸਟੈਂਡ ਤੋਂ ਚੰਡੀਗੜ੍ਹ ਤੇ ਅੰਬਾਲਾ ਦਿੱਲੀ ਵਾਲੇ ਪਾਸੇ ਜਾਂਦੀ ਸੜਕ ਪੁੱਡਾ ਵਿਚੋਂ ਪ੍ਰਵੇਸ਼ ਕਰਕੇ ਜਾਂਦੀ ਹੈ, ਜਦੋਂ ਵੀ ਕੋਈ ਯਾਤਰੀ ਇਸ ਚੌਕ ਵਿਚ ਆਉਂਦਾ ਹੈ ਤਾਂ ਇਸ ਚੌਕ ਵਿਚ ਥਾਂ ਥਾਂ ’ਤੇ ਸੜਕ ਟੁੱਟੀ ਮਿਲਦੀ ਹੈ ਤੇ ਸਰਹਿੰਦ ਰੋਡ ਵਾਲੇ ਪਾਸਿਓਂ ਆਉਣ ਵਾਲੇ ਲੋਕ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ, ਜਦੋਂ ਇਕ ਪਾਸੇ ਲਾਲ ਬੱਤੀ ਹੋ ਜਾਂਦੀ ਹੈ, ਜਦੋਂ ਹਰੀ ਬੱਤੀ ਹੁੰਦੀ ਹੈ ਤਾਂ ਲੋਕਾਂ ਦੀਆਂ ਗੱਡੀਆਂ ਤੇ ਦੋ ਪਹੀਆ ਵਾਹਨਾਂ ਨੂੰ ਖੱਡਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਲੋਕ ਪ੍ਰੇਸ਼ਾਨ ਹੁੰਦੇ ਆਮ ਤੌਰ ’ਤੇ ਦੇਖੇ ਜਾ ਸਕਦੇ ਹਨ। ਇਸ ਚੌਕ ’ਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਚੌਕ ਤੇ ਸੜਕ ਦੀ ਮੁਰੰਮਤ ਕਰਵਾਈ ਜਾਵੇ।

Related Post