
ਵਾਇਨਾਡ ਦੌਰੇ ਤੇ ਗਏ ਪ੍ਰਧਾਨ ਮੰਤਰੀ ਤੋਂ ਕਾਂਗਰਸ ਨੇ ਮਨੀਪੁਰ ਵਿਖੇ ਜਾਣ ਦੀਆਂ ਉਮੀਦਾਂ ਪ੍ਰਗਟਾਈਆਂ
- by Jasbeer Singh
- August 10, 2024

ਵਾਇਨਾਡ ਦੌਰੇ ਤੇ ਗਏ ਪ੍ਰਧਾਨ ਮੰਤਰੀ ਤੋਂ ਕਾਂਗਰਸ ਨੇ ਮਨੀਪੁਰ ਵਿਖੇ ਜਾਣ ਦੀਆਂ ਉਮੀਦਾਂ ਪ੍ਰਗਟਾਈਆਂ ਨਵੀਂ ਦਿੱਲੀ, 10 ਅਗਸਤ : ਕਾਂਗਰਸ ਨੇ ਅੱਜ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਵਿਚ ਹਨ ਤੇ ਪਾਰਟੀ ਆਸ ਕਰਦੀ ਹੈ ਕਿ ਉਹ ‘ਸਮਾਂ ਕੱਢ ਕੇ’ ਮਨੀਪੁਰ ਵੀ ਜਾਣਗੇ, ਜੋ ਪਿਛਲੇ 15 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਪੀੜ ਹੰਢਾ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਨਾਨ-ਬਾਇਓਲੋਜੀਕਲ ਪ੍ਰਧਾਨ ਮੰਤਰੀ ਅੱਜ ਵਾਇਨਾਡ ਵਿਚ ਹਨ। ਇਹ ਇਕ ਵਿਨਾਸ਼ਕਾਰੀ ਤ੍ਰਾਸਦੀ ਸੀ। ਇਸ ਤੋਂ ਬਾਅਦ ਇਹ ਇਕ ਵਾਰ ਫਿਰ ਜੰਗ ਰੋਕਣ ਲਈ ਯੁੂਕਰੇਨ ਦਾ ਦੌਰਾ ਕਰਨ ਵਾਲੇ ਹਨ। ਉਮੀਦ ਹੈ ਕਿ ਇਸ ਤੋਂ ਪਹਿਲਾਂ ਉਹ ਮਨੀਪੁਰ ਦੀ ਫੇਰੀ ਲਾਉਣ ਦਾ ਸਮਾਂ ਤੇ ਇੱਛਾਸ਼ਕਤੀ ਦੋਵੇਂ ਹੀ ਕੱਢ ਲੈਣਗੇ। ਮਨੀਪੁਰ ਦੀ ਜਨਤਾ ਪਿਛਲੇ 15 ਮਹੀਨਿਆਂ ਤੋਂ ਦੁੱਖ, ਦਰਦ ਤੇ ਪੀੜ ਝੱਲ ਰਹੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.