post

Jasbeer Singh

(Chief Editor)

Patiala News

ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੌੜਵੰਦ ਮਰੀਜਾ ਨੂੰ ਸਮੱਗਰੀ ਵੰਡਣੀ ਸ਼ਲਾਘਾਯੋਗ ਸ. ਸਿ਼ਵਦੁਲਾਰ ਸਿੰਘ ਢਿੱਲੋਂ

post-img

ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੌੜਵੰਦ ਮਰੀਜਾ ਨੂੰ ਸਮੱਗਰੀ ਵੰਡਣੀ ਸ਼ਲਾਘਾਯੋਗ ਸ. ਸਿ਼ਵਦੁਲਾਰ ਸਿੰਘ ਢਿੱਲੋਂ ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਸਟੇਟ ਬਰਾਂਚ ਚੰਡੀਗੜ ਦੇ ਸਕੱਤਰ ਸ. ਸਿ਼ਵਦੁਲਾਰ ਸਿੰਘ ਢਿੱਲੋਂ ਜੀ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੌੜਵੰਦ ਮਰੀਜ਼ਾਂ ਨੂੰ ਮੈਡੀਕਲ ਸੁਪਰਡੈਟ ਸ੍ਰੀ ਗਰੀਸ਼ ਸਾਹਨੀ ਜੀ ਦੀ ਰਹਨੂਮਾਈ ਵਿੱਚ ਦੀਵਾਲੀ ਦੇ ਮੌਕੇ ਤੇ ਦਾਖਲ ਮਰੀਜਾ ਨੂੰ ਫਲ, ਕੰਬਲ, ਮਾਸਕ, ਗਾਉਨ ਦਿੱਤੇ ਗਏ ਜਿਸ ਵਿੱਚ ਮੁੱਖ ਮਹਿਮਾਨ ਸ. ਸਿ਼ਵਦੁਲਾਰ ਸਿੰਘ ਢਿੱਲੋਂ ਜੀ ਨੇ ਸਿ਼ਰਕਤ ਕੀਤੀ। ਪੋ੍ਰਗਰਾਮ ਦੀ ਪ੍ਰਧਾਨਗੀ ਮੈਡੀਕਲ ਸੁਪਰਡੈਟ ਸ੍ਰੀ ਗਰੀਸ਼ ਸਾਹਨੀ ਜੀ ਨੇ ਕੀਤੀ ਅਤੇ ਇਸ ਪ੍ਰਗੋਰਾਮ ਦਾ ਉਦਘਾਟਨ ਕਰਦੇ ਸਮੇ ਸ. ਅਮਰਜੀਤ ਸਿੰਘ ਸੀਨੀਅਰ ਫੀਲਡ ਅਫ਼ਸਰ, ਸ. ਕੁਲਵਿੰਦਰ ਸਿੰਘ ਫੀਲਡ ਅਫ਼ਸਰ,ਸ. ਉਪਕਾਰ ਸਿੰਘ ਪ੍ਰਧਾਨ ਗਿਆਨ ਜ਼ੋਤੀ ਐਜੂਕੇਸ਼ਨ ਸੋਸਾਇਟੀ ਵੀ ਸ਼ਾਮਲ ਸਨ । ਰੈਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਵਾ ਕੇਂਦਰ ਦੇ ਪਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਤੇ ਸਮੂਹ ਸਟਾਫ ਨੇ ਸਹਿਯੋਗ ਦਿੱਤਾ। ਇਸ ਮੌਕੇ ਸਬੋਧਨ ਕਰਦਿਆ ਸਕੱਤਰ ਸ. ਸਿ਼ਵਦੁਲਾਰ ਸਿੰਘ ਢਿੱਲੋਂ ਜੀ ਨੇ ਕਿਹਾ ਰੈਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਵਾ ਕੇਂਦਰ ਪੰਜਾਬ ਸਾਕੇਤ ਹਸਪਤਾਲ ਪਟਿਆਲਾ ਬਹੁਤ ਹੀ ਵਧੀਆ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਖਾਣਾ, ਦਵਾਇਆ , ਰਹਿਣ ਸਹਿਣ ਮੁਫਤ ਹੈ । ਹਰ ਸਾਲ ਜਰੂਰਤਮੰਦ ਮਰੀਜਾ ਨੂੰ ਦੀਵਾਲੀ ਦੇ ਮੌਕੇ ਤੇ ਫਲ, ਕੰਬਲ, ਮਾਸਕ, ਗਾਉਨ ਦੀ ਸਮਗਰੀ ਵੰਡੀ ਜਾਂਦੀ ਹੈ । ਅੱਗੇ ਵੀ ਆਉਣ ਵਾਲੇ ਸਮੇ ਤੇ ਇਹ ਵਧੀਆ ਉਪਰਾਲੇ ਕੀਤੇ ਜਾਣਗੇ। ਸਾਰੇ ਮਰੀਜਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾ ਦਿੱਤੀਆ ਗਈਆਂ ।

Related Post