ਰਾਜਪਾਲ ਪੰਜਾਬ ਕਟਾਰੀਆ ਨੇ ਕੀਤੀ ਨਸਿ਼ਆਂ ਵਿਰੁੱਧ ਮਾਰਚ ਦੀ ਅਗਵਾਈ ਫਾਜ਼ਿਲਕਾ, 11 ਫਰਵਰੀ 2026 : ਪੰਜਾਬ ਵਿਚੋਂ ਨਸਿ਼ਆਂ ਦੇ ਖਾਤਮੇ ਲਈ ਫਾਜਿ਼ਲਕਾ ਵਿਖੇ ਨਸਿ਼ਆਂ ਵਿਰੁੱਧ ਕੱਢੇ ਮਾਰਚ ਦੀ ਅਗਵਾਈ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਕੀਤੀ। ਕੀ ਆਖਿਆ ਰਾਜਪਾਲ ਪੰਜਾਬ ਕਟਾਰੀਆ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਫਾਜਿ਼ਲਕਾ ਦੇ ਸੰਜੀਵ ਸਿਨੇਮਾ ਚੌਕ ਤੋਂ ਚੌਕ ਘੰਟਾਘਰ ਤੱਕ ਨਸਿ਼ਆਂ ਵਿਰੁੱਧ ਮਾਰਚ ਦੀ ਅਗਵਾਈ ਕਰਦਿਆਂ ਰਾਜਪਾਲ ਪੰਜਾਬ ਗਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਸੰਵਿਧਾਨਕ ਮਰਿਆਦਾ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਆਗੂ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੋਣ, ਅਤੇ ਜਨਤਾ ਇੱਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਬੋਲਣ ਤਾਂ ਜੋ ਇਸਨੂੰ ਸਮਾਜ ਵਿੱਚੋਂ ਖਤਮ ਕੀਤਾ ਜਾ ਸਕੇ । ਇਸ ਮੌਕੇ ਮਾਰਚ ਵਿੱਚ ਸਥਾਨਕ ਭਾਜਪਾ ਆਗੂ, ਸਕੂਲੀ ਬੱਚੇ, ਪ੍ਰਸ਼ਾਸਨ ਦੇ ਮੈਂਬਰ ਅਤੇ ਸਮਾਜਿਕ ਵਰਕਰ ਸ਼ਾਮਲ ਹੋਏ। ਉਹ ਚਾਹੁੰਦੇ ਹਨ ਕਿ ਸਾਰੇ ਆਗੂ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੋਣ, ਅਤੇ ਜਨਤਾ ਇੱਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਬੋਲਣ ਤਾਂ ਜੋ ਇਸਨੂੰ ਸਮਾਜ ਵਿੱਚੋਂ ਖਤਮ ਕੀਤਾ ਜਾ ਸਕੇ। ਜਦੋਂ ਲਹਿਰ ਬਣ ਜਾਂਦੀ ਹੈ ਲੋਕ ਲਹਿਰ ਤਾਂ ਹੀ ਸਫਲਤਾ ਹੁੰਦੀ ਹੈ ਯਕੀਨੀ : ਰਾਜਪਾਲ ਨਸਿ਼ਆਂ ਵਿਰੁੱਧ ਮਾਰਚ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਦੋਂ ਕੋਈ ਲਹਿਰ ਲੋਕ ਲਹਿਰ ਬਣ ਜਾਂਦੀ ਹੈ ਤਾਂ ਇਸਦੀ ਸਫਲਤਾ ਯਕੀਨੀ ਹੁੰਦੀ ਹੈ । ਉਨ੍ਹਾਂ ਕਿਹਾ ਕਿ ਨਸਿ਼ਆਂ ਵਿਰੁੱਧ ਇਹ ਮੁਹਿੰਮ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਲੋਕਾਂ ਦੀ ਲਹਿਰ ਹੈ। ਉਨ੍ਹਾਂ ਲੋਕਾਂ ਨੂੰ ਇਸ ਲੜਾਈ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਇਸ ਜਾਗਰੂਕਤਾ ਨੂੰ ਸਮਾਜ ਦੇ ਹਰ ਵਰਗ ਤੱਕ ਫੈਲਾਉਣ ਦਾ ਸੱਦਾ ਦਿੱਤਾ। ਪੰਜਾਬ ਹਮੇਸ਼ਾਂ ਹੀ ਦੇਸ਼ ਦਾ ਮਾਣ ਰਿਹਾ ਹੈ : ਗੁਲਾਬ ਚੰਦ ਕਟਾਰੀਆ ਰਾਜਪਾਲ ਨੇ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦਾ ਮਾਣ ਰਿਹਾ ਹੈ, ਬਹਾਦਰਾਂ, ਕੁਰਬਾਨੀਆਂ ਕਰਨ ਵਾਲਿਆਂ ਅਤੇ ਕਿਸਾਨਾਂ ਦੀ ਧਰਤੀ ਹੈ। ਇਸ ਦੌਰੇ ਵਿੱਚ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ, ਭਾਜਪਾ ਆਗੂ ਸੁਰਜੀਤ ਜਿਆਣੀ, ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਸਮਾਜ ਸੇਵਕ ਕਰਨ ਗਿੱਲਹੋਤਰਾ, ਮਨੋਜ ਨਾਗਪਾਲ, ਦੀਪਕ ਨਾਗਪਾਲ, ਪ੍ਰਸਿੱਧ ਕ੍ਰਿਕਟਰ ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ, ਇਲਾਕੇ ਦੇ ਸਕੂਲੀ ਬੱਚੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਇਲਾਕੇ ਦੇ ਸਮਾਜ ਸੇਵਕ ਸ਼ਾਮਲ ਸਨ।
