
ਦੱਬੇ ਪੈਰੀਂ ਆਉਂਦੇ ਹਨ Blood Cancer ਦੇ ਸ਼ੁਰੂਆਤੀ ਲੱਛਣ ਸਮਾਂ ਰਹਿੰਦੇ ਹੋ ਜੋ ਸਾਵਧਾਨ ..
- by Jasbeer Singh
- September 9, 2024
-1725884732.jpg)
ਦੇਸ਼ : ( 9 September 2024 ) : ਬਲੱਡ ਕੈਂਸਰ 'ਚ ਖੂਨ, ਬੋਨ ਮੈਰੋ ਤੇ ਲਸਿਕਾ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕਿਸਮਾਂ ਦੇ ਕੈਂਸਰ ਸ਼ਾਮਲ ਹੁੰਦੇ ਹਨ ਜਿਵੇਂ ਕਿ ਲਿਊਕੇਮੀਆ, ਲਿਮਫੋਮਾ ਤੇ ਮਾਈਲੋਮਾ। ਇਨ੍ਹਾਂ ਸਾਰੇ ਕੈਂਸਰਾਂ ਦੇ ਸ਼ੁਰੂਆਤੀ ਲੱਛਣ ਅਕਸਰ ਇੱਕੋ ਜਿਹੇ ਹੁੰਦੇ ਹਨ, ਜੋ ਅਸਪਸ਼ਟ ਦਿਖਾਈ ਦੇ ਸਕਦੇ ਹਨ ਜਾਂ ਹੋਰ ਆਮ ਬਿਮਾਰੀਆਂ ਦੇ ਸਮਾਨ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਛੇਤੀ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਹੇਠ ਲਿਖੇ ਲੱਛਣ ਨਜ਼ਰ ਆ ਰਹੇ ਹਨ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ।ਲਗਤਾਰ ਤੇ ਬਿਨਾਂ ਕਿਸੇ ਕਾਰਨ ਥਕਾਵਟ ਹੋਣੀ, ਬਲੱਡ ਕੈਂਸਰ ਦੇ ਸ਼ੁਰੂਆਤੀ ਤੇ ਸਭ ਤੋਂ ਆਮ ਲੱਛਣਾਂ 'ਚੋਂ ਇਕ ਹੈ। ਇਹ ਥਕਾਵਟ ਅਕਸਰ ਗੰਭੀਰ ਹੁੰਦੀ ਹੈ ਤੇ ਆਰਾਮ ਕਰਨ 'ਤੇ ਵੀ ਠੀਕ ਨਹੀਂ ਹੁੰਦੀ।ਵਾਰ-ਵਾਰ ਇਨਫੈਕਸ਼ਨ ਹੋਣੀ: ਬਲੱਡ ਕੈਂਸਰ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ ਜਿਸ ਕਾਰਨ ਵਾਰ-ਵਾਰ ਇਨਫੈਕਸ਼ਨ ਹੋ ਜਾਂਦੀ ਹੈ। ਇਸ ਕਾਰਨ ਵਿਅਕਤੀ ਨੂੰ ਅਕਸਰ ਜ਼ੁਕਾਮ, ਫਲੂ ਜਾਂ ਹੋਰ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ ਜਿਸ ਕਾਰਨ ਠੀਕ ਹੋਣ ਵਿਚ ਆਮ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ।ਸੱਟ ਜਾਂ ਬਲੀਡਿੰਗ : ਆਸਾਨੀ ਨਾਲ ਸੱਟ ਲੱਗਣਾ, ਨੱਕ ਜਾਂ ਮਸੂੜਿਆਂ 'ਚੋਂ ਵਾਰ-ਵਾਰ ਖੂਨ ਵਗਣਾ ਵੀ ਬਲੱਡ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਅਜਿਹਾ ਪਲੇਟਲੈਟਸ, ਖੂਨ ਦੇ ਥੱਕੇ ਬਣਾਉਣ ਲਈ ਜ਼ਿੰਮੇਵਾਰ ਸੈੱਲਾਂ ਦੀ ਕਮੀ ਕਾਰਨ ਹੁੰਦਾ ਹੈ।ਸੁੱਜੇ ਹੋਏ ਲਿੰਫ ਨੋਡਸ : ਵਧੇ ਹੋਏ ਲਿੰਫ ਨੋਡਸ, ਖਾਸ ਤੌਰ 'ਤੇ ਗਰਦਨ, ਕੱਛਾਂ, ਜਾਂ ਕਮਰ 'ਚ ਲਿੰਫੋਮਾ ਦਾ ਸੰਕੇਤ ਹੋ ਸਕਦੇ ਹਨ ਜੋ ਬਲੱਡ ਕੈਂਸਰ ਦੀਆਂ ਕਿਸਮਾਂ 'ਚੋਂ ਇਕ ਹੈ।ਹੱਡੀਆਂ 'ਚ ਦਰਦ : ਕੁਝ ਬਲੱਡ ਕੈਂਸਰ, ਖਾਸ ਤੌਰ 'ਤੇ ਮਾਈਲੋਮਾ, ਹੱਡੀਆਂ 'ਚ ਦਰਦ ਦਾ ਕਾਰਨ ਬਣਦਾ ਹੈ। ਇਹ ਦਰਦ ਵਿਸ਼ੇਸ਼ ਤੌਰ 'ਤੇ ਪਿੱਠ ਜਾਂ ਪਸਲੀਆਂ 'ਚ ਹੁੰਦਾ ਹੈ ਕਿਉਂਕਿ ਕੈਂਸਰ ਸੈੱਲਜ਼ ਬੋਨ ਮੈਰੋ ਦੇ ਅੰਦਰ ਵਧਦੇ ਹਨ।ਪੀਲਾਪਣ ਜਾਂ ਅਨੀਮੀਆ: ਬਲੱਡ ਕੈਂਸਰ ਅਕਸਰ ਲਾਲ ਰਕਤਾਣੂਆਂ 'ਚ ਮਹੱਤਵਪੂਰਣ ਕਮੀ ਦਾ ਕਾਰਨ ਬਣਦਾ ਹੈ, ਜਿਸ ਨਾਲ ਅਨੀਮੀਆ ਹੁੰਦਾ ਹੈ। ਇਹ ਪੀਲੀ ਚਮੜੀ, ਸਾਹ ਲੈਣ 'ਚ ਮੁਸ਼ਕਲ ਜਾਂ ਚੱਕਰ ਆਉਣ ਦਾ ਕਾਰਨ ਬਣ ਸਕਦਾ ਹੈ।ਬੁਖਾਰ ਤੇ ਰਾਤ ਨੂੰ ਪਸੀਨਾ ਆਉਣਾ: ਅਚਾਨਕ ਬੁਖਾਰ ਤੇ ਰਾਤ ਨੂੰ ਪਸੀਨਾ ਆਉਣਾ ਵੀ ਬਲੱਡ ਕੈਂਸਰ ਦੇ ਆਮ ਸ਼ੁਰੂਆਤੀ ਲੱਛਣ ਹਨ। ਇਹ ਲੱਛਣ ਅਕਸਰ ਆਉਂਦੇ-ਜਾਂਦੇ ਹਨ ਤੇ ਹੋ ਸਕਦਾ ਹੈ ਕਿ ਇਹ ਕਿਸੇ ਖਾਸ ਇਨਫੈਕਸ਼ਨ ਨਾਲ ਜੁੜੇ ਨਾ ਹੋਣ।ਜੇਕਰ ਤੁਸੀਂ ਆਪਣੇ ਆਪ 'ਚ ਬਲੱਡ ਕੈਂਸਰ ਦੇ ਸ਼ੁਰੂਆਤੀ ਲੱਛਣ ਦੇਖਦੇ ਹੋ ਤੇ ਤੁਹਾਡੇ ਮਨ ਵਿਚ ਕੋਈ ਸ਼ੱਕ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਇਸਦੀ ਜਾਂਚ ਲਈ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਤੁਹਾਨੂੰ ਕੁਝ ਟੈਸਟ (Blood Cancer Diagonosis Test) ਕਰਵਾਉਣ ਦੀ ਸਲਾਹ ਦੇਵੇਗਾ, ਕੁਝ ਪ੍ਰਮੁੱਖ ਹੇਠ ਲਿਖੇ ਅਨੁਸਾਰ ਹਨ- ਕੰਪਲੀਟ ਬਲੱਡ ਕਾਊਂਟ (CBC): ਬਲੱਡ ਕੈਂਸਰ ਦਾ ਸ਼ੱਕ ਹੋਣ 'ਤੇ ਅਕਸਰ ਇਹ ਪਹਿਲਾ ਟੈਸਟ ਹੁੰਦਾ ਹੈ। CBC ਖੂਨ 'ਚ ਲਾਲ ਰਕਤਾਣੂਆਂ, ਚਿੱਟੇ ਰਕਤਾਣੂਆਂ ਤੇ ਪਲੇਟਲੈਟਸ ਦੇ ਪੱਧਰ ਨੂੰ ਮਾਪਦਾ ਹੈ। ਅਸਧਾਰਨ ਗਿਣਤੀ ਖੂਨ ਦੇ ਕੈਂਸਰ ਦਾ ਸੰਕੇਤ ਦੇ ਸਕਦੀ ਹੈ।ਬੋਨ ਮੈਰੋ ਬਾਇਓਪਸੀ: ਬੋਨ ਮੈਰੋ ਬਾਇਓਪਸੀ 'ਚ ਕੈਂਸਰ ਸੈੱਲਾਂ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਬੋਨ ਮੈਰੋ ਦਾ ਛੋਟਾ ਜਿਹਾ ਨਮੂਨਾ ਆਮ ਤੌਰ 'ਤੇ ਕਮਰ ਦੀ ਹੱਡੀ ਤੋਂ ਹਟਾਇਆ ਜਾਂਦਾ ਹੈ। ਇਹ ਟੈਸਟ ਲਿਊਕੇਮੀਆ, ਲਿਮਫੋਮਾ ਤੇ ਮਾਈਲੋਮਾ ਦੇ ਨਿਦਾਨ ਲਈ ਜ਼ਰੂਰੀ ਹੈ।ਫਲੋ ਸਾਇਟੋਮੈਟਰੀ: ਇਹ ਟੈਸਟ ਖੂਨ ਜਾਂ ਬੋਨ ਮੈਰੋ ਦੇ ਨਮੂਨੇ 'ਚ ਸੈੱਲਾਂ ਦੀਆਂ ਭੌਤਿਕ ਤੇ ਰਸਾਇਣਕ ਗੁਣਾਂ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਕੈਂਸਰ ਸੈੱਲਾਂ ਦੀ ਸਤ੍ਹਾ 'ਤੇ ਵਿਸ਼ੇਸ਼ ਨਿਸ਼ਾਨਾਂ ਦੀ ਪਛਾਣ, ਨਿਦਾਨ ਤੇ ਵਰਗੀਕਰਨ 'ਚ ਮਦਦ ਕਰਦਾ ਹੈ।ਇਮੇਜਿੰਗ ਟੈਸਟ: ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਲਿੰਫ ਨੋਡਜ਼ 'ਚ ਸੋਜ, ਟਿਊਮਰ ਜਾਂ ਕੈਂਸਰ ਦੇ ਹੋਰ ਲੱਛਣਾਂ ਦੀ ਜਾਂਚ ਕਰਨ ਲਈ ਐਕਸ-ਰੇ, ਸੀਟੀ ਸਕੈਨ ਜਾਂ ਪੀਈਟੀ ਸਕੈਨ ਦੀ ਵਰਤੋਂ ਕੀਤੀ ਜਾ ਸਕਦੀ ਹੈ।ਸਾਇਟੋਜੈਨੇਟਿਕ ਟੈਸਟ: ਇਹ ਟੈਸਟ ਜੈਨੇਟਿਕ ਅਸਧਾਰਨਤਾਵਾਂ ਦੀ ਪਛਾਣ ਕਰਨ ਲਈ ਖੂਨ ਜਾਂ ਬੋਨ ਮੈਰੋ ਸੈੱਲਾਂ ਦੇ ਕ੍ਰੋਮੋਸੋਮ ਦੀ ਜਾਂਚ ਕਰਦਾ ਹੈ ਜੋ ਬਲੱਡ ਕੈਂਸਰ ਦੀ ਮੌਜੂਦਗੀ ਨੂੰ ਦਰਸਾਉਂਦੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.