ਵਕੀਲ ਭਾਇਚਾਰੇ ਨੇ ਫਰੈਂਡਸ਼ਿਪ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ
- by Jasbeer Singh
- October 10, 2024
ਵਕੀਲ ਭਾਇਚਾਰੇ ਨੇ ਫਰੈਂਡਸ਼ਿਪ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ ਪਟਿਆਲਾ : ਜਿਮਖਾਨਾ ਕਲੱਬ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਫਰੈਂਡਸ਼ਿਪ ਗਰੁੱਪ ਦੇ ਸਮੂਹ ਮੈਂਬਰਾਂ ਨੂੰ ਅੱਜ ਪਟਿਆਲਾ ਬਾਰ ਕੌਂਸਲ ਦੇ ਮੈਂਬਰਾਂ ਵੱਲੋਂ ਸਮਰਥਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬਾਰ ਕੌਂਸਲ ਦੇ ਪ੍ਰਧਾਨ ਮਨਵੀਰ ਟਿਵਾਣਾ, ਸਕੱਤਰ ਜਗਦੀਸ਼ ਸ਼ਰਮਾ ਅਤੇ ਕੈਸ਼ੀਅਰ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕਰਕੇ ਕਲੱਬ ਦੀ ਚੋਣ ਲੜ ਰਹੇ ਸਮੂਹ ਮੈਂਬਰਾਂ ਨੂੰ ਸਮਰਥਨ ਅਤੇ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਚੋਣ ਲੜ ਰਹੇ ਸਮੂਹ ਮੈਂਬਰਾਂ ਵੱਲੋਂ ਰੁਟੀਨ ਭਾਈਚਾਰੇ ਨੂੰ ਉਹਨਾਂ ਦੇ ਗਰੁੱਪ ਦੇ ਦੇ ਹੱਕ ਵਿੱਚ ਵੋਟਾਂ ਪਾਕੇ ਜਿਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਐਡ. ਕੁੰਦਨ ਸਿੰਘ ਨਾਗਰਾ ਆਰ.ਐਨ ਕੌਸ਼ਲ ਸੁਮੇਸ਼ ਜੈਨ,ਅਵਨੀਤ ਬਲਿੰਗ ਐਡ. ਸ਼ੇਰਬੀਰ ਸਿੰਘ ,ਦਿਨੇਸ਼ ਬਾਤਿਸ਼, ਗੌਰਵ ਸਿੰਗਲਾ, ਵਿਸ਼ਵਦੀਪ ਗੁਪਤਾ ਤੋਂ ਇਲਾਵਾ ਡਾ.ਮਨਮੋਹਨ ਸਿੰਘ, ਦੀਪਕ ਕੰਮਪਾਨੀ, ਡ.ਸੁਖਦੀਪ ਸਿੰਘ ਬੋਪਾਰਾਏ, ਹਰਪ੍ਰੀਤ ਸੰਧੂ ਵਿਕਾਸ ਪੂਰੀ, ਅਵਿਨਾਸ਼ ਗੁਪਤਾ, ਬਿਕਰਮਜੀਤ ਸਿੰਘ, ਡਾ. ਅੰਨਸ਼ੂਮਨ ਖਰਬੰਦਾ, ਜਤਿਨ ਗੋਇਲ, ਕਰਨ ਗੋੜ, ਰਾਹੁਲ ਮਹਿਤਾ, ਪ੍ਰਦੀਪ ਕੁਮਾਰ ਸਿੰਗਲਾ ਅਤੇ ਹੋਰ ਮੈਂਬਰ ਹਾਜ਼ਰ ਸਨ।
