post

Jasbeer Singh

(Chief Editor)

Crime

ਪਿਤਾ-ਪੁੱਤਰ ਦਾ ਕਤਲ ਕਰਨ ਵਾਲੇ ਵਿਅਕਤੀ ਹੋਇਆ ਮੌਕੇ ਤੋਂ ਫਰਾਰ

post-img

ਪਿਤਾ-ਪੁੱਤਰ ਦਾ ਕਤਲ ਕਰਨ ਵਾਲੇ ਵਿਅਕਤੀ ਹੋਇਆ ਮੌਕੇ ਤੋਂ ਫਰਾਰ ਨਵੀਂ ਦਿੱਲੀ, 18 ਅਪ੍ਰੈਲ 2026 : ਭਾਰਤ ਦੇਸ ਦੀ ਰਾਜਧਾਨੀ ਦਿੱਲੀ ਦੇ ਦੱਖਣੀ ਦਿੱਲੀ ਵਿਖੇ ਸੀ. ਆਰ. ਪਾਰਕ ਖੇੇਤਰ ਵਿਚ ਪਿਤਾ-ਪੁੱਤਰ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹਨ ਦੋਵੇਂ ਪਿਤਾ-ਪੁੱਤਰ ਮਿਲੀ ਜਾਣਕਾਰੀ ਮੁਤਾਬਕ ਦੱਖਣੀ ਦਿੱਲੀ ਦੇ ਸੀ. ਆਰ. ਪਾਰਕ ਖੇਤਰ ਵਿਖੇ ਜੋ ਪਿਤਾ-ਪੁੱਤਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ ਰਾਕੇਸ਼ (60) ਅਤੇ ਕਰਣ (30 ਦੇ ਤੌਰ ਤੇ ਹੋਈ ਹੈ। ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਕਾਰਨ ਦੱਸਿਆ ਜਾ ਰਿਹਾ ਹੈ ਕਤਲ ਦਾ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਜੋ ਕਿ ਰਾਕੇਸ਼ (60) ਅਤੇ ਕਰਣ (30) ਵਜੋਂ ਹੋਈ ਹੈ ਦੇੇ ਕਤਲ ਦੀ ਘਟਨਾ ਤਾਰਾ ਅਪਾਰਟਮੈਂਟ ਦੇ ਇੱਕ ਫਲੈਟ ਦੇ ਅੰਦਰ ਵਾਪਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦਾ ਪਿਤਾ-ਪੁੱਤਰ ਨਾਲ ਵਿੱਤੀ ਝਗੜਾ ਹੋਇਆ ਸੀ। ਇਹ ਝਗੜਾ ਹਿੰਸਾ ਵਿੱਚ ਬਦਲ ਗਿਆ । ਸੂਤਰਾਂ ਅਨੁਸਾਰ ਮੁਲਜ਼ਮ ਪਹਿਲਾਂ ਮ੍ਰਿਤਕਾਂ ਦੇ ਘਰ ਪਹੁੰਚਿਆ, ਜਿੱਥੇ ਪਹਿਲਾਂ ਝਗੜਾ ਹੋਇਆ। ਇਹ ਝਗੜਾ ਜਲਦੀ ਹੀ ਹਿੰਸਕ ਹੋ ਗਿਆ ਅਤੇ ਮੁਲਜ਼ਮ ਨੇ ਪਿਤਾ ਅਤੇ ਪੁੱਤਰ `ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਅਪਾਰਟਮੈਂਟ ਵਿੱਚ ਖੂਨ ਵਹਿਣ ਲੱਗ ਪਿਆ। ਪੁਲਸ ਵਲੋਂ ਕਤਲ ਕਰਨ ਵਾਲੇ ਦੀ ਕੀਤੀ ਜਾ ਰਹੀ ਫੜੋ-ਫੜੀ ਘਟਨਾ ਤੋਂ ਬਾਅਦ ਦੋਵਾਂ ਨੂੰ ਤੁਰੰਤ ਇਲਾਜ ਲਈ ਮੈਕਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ। ਪੁਲਸ ਨੇ ਮੌਕੇ `ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸੂਤਰਾਂ ਅਨੁਸਾਰ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਸ ਉਸ ਨੂੰ ਲੱਭਣ ਲਈ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ।

Related Post

Instagram