ਭਾਰਤ ਵਿਚ ਕਿਸੇ ਤਰ੍ਹਾਂ ਦੀ ਕੋਈ ਤਾਲਾਬੰਦੀ ਨਹੀਂ ਕੀਤੀ ਜਾਵੇਗੀ : ਹਰਦੀਪ ਪੁਰੀ
- by Admin
- March 27, 2026
ਭਾਰਤ ਵਿਚ ਕਿਸੇ ਤਰ੍ਹਾਂ ਦੀ ਕੋਈ ਤਾਲਾਬੰਦੀ ਨਹੀਂ ਕੀਤੀ ਜਾਵੇਗੀ : ਹਰਦੀਪ ਪੁਰੀ ਨਵੀਂ ਦਿੱਲੀ, 27 ਮਾਰਚ 2026 : ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਭਾਰਤ ਵਿਚ ਕੋਈ ਤਾਲਾਬੰਦੀ ਨਹੀਂ ਹੋਵੇਗੀ । ਫੌਜੀ ਟਕਰਾਅ ਦਾ ਦੁਨੀਆਂ ਭਰ ਵਿਚ ਕੀਤਾ ਜਾ ਰਿਹੈ ਮਹਿਸੂਸ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਫੌਜੀ ਟਕਰਾਅ ਦਾ ਪ੍ਰਭਾਵ ਬੇਸ਼ਕ ਦੁਨੀਆ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਊਰਜਾ ਸੰਕਟ ਕਾਰਨ ਕਈ ਦੇਸ਼ਾਂ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਭਾਰਤ ਵਿੱਚ ਸਥਿਤੀ ਅਜੇ ਇੰਨੀ ਭਿਆਨਕ ਨਹੀਂ ਹੈ । ਉਨ੍ਹਾਂ ਕਿਹਾ ਕਿ ਕੁਝ ਥਾਵਾਂ `ਤੇ ਤੇਲ ਅਤੇ ਐਲ. ਪੀ. ਜੀ. ਗੈਸ ਦੀ ਕਮੀ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਸ ਨੂੰ ਹੱਲ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਜਿਕਰਯੋਗ ਹੈ ਕਿ ਜੇਕਰ ਈਰਾਨ ਨਾਲ ਇਜ਼ਰਾਈਲ-ਅਮਰੀਕੀ ਜੰਗ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਕੁਝ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ । ਇਸ ਨਾਲ ਇਹ ਸਵਾਲ ਉੱਠਦੇ ਹਨ ਕਿ ਕੀ ਦੇਸ਼ ਵਿੱਚ ਤਾਲਾਬੰਦੀ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਮੋਦੀ ਸਰਕਾਰ ਨੇ ਅਫਵਾਹਾਂ ਨੂੰ ਕੀਤਾ ਸਪੱਸ਼ਟ ਤੌਰ ਤੇ ਖਾਰਜ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਇਹ ਅਫਵਾਹਾਂ ਕਿ ਭਾਰਤ ਵਿਚ ਲਾਕਡਾਊਨ ਲੱਗ ਸਕਦਾ ਹੈ ਵਰਗੀਆਂ ਅਫਵਾਹਾਂ ਨੂੰ ਸਪੱਸ਼ਟ ਤੌਰ `ਤੇ ਖਾਰਜ ਕਰਦਿਆਂ ਸਪੱਸ਼ਟ ਤੌਰ `ਤੇ ਕਿਹਾ ਹੈ ਕਿ ਭਾਰਤ ਵਿੱਚ ਕੋਈ ਤਾਲਾਬੰਦੀ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ `ਤੇ ਕਿਹਾ ਸੀ ਕਿ ਕੋਈ ਘਬਰਾਉਣਾ ਨਹੀਂ ਚਾਹੀਦਾ, ਅਤੇ ਪੂਰੀ ਸਥਿਤੀ ਕਾਬੂ ਵਿੱਚ ਹੈ। ਨਤੀਜੇ ਵਜੋਂ, ਸਰਕਾਰ ਨੇ ਤਾਲਾਬੰਦੀ ਬਾਰੇ ਅਟਕਲਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਭਾਰਤ ਵਿੱਚ ਕੋਈ ਤਾਲਾਬੰਦੀ ਨਹੀਂ ਹੋਵੇਗੀ ।
