ਮੋਹਾਲੀ ਦੇ ਸਕੂਲਾਂ ਤੇ ਹਸਪਤਾਲ ਨੂੰ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ ਮੋਹਾਲੀ, 17 ਫਰਵਰੀ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਅੱਜ ਫਿਰ ਸਕੂਲਾਂ ਦੇ ਨਾਲ-ਨਾਲ ਹਸਪਤਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਸਕੂਲਾਂ ਨੂੰ ਧਮਕੀ ਮਿਲਣ ਦਾ ਪਤਾ ਚਲਦਿਆਂ ਕਰਵਾਇਆ ਗਿਆ ਖਾਲੀ ਮਿਲੀ ਜਾਣਕਾਰੀ ਹਸਪਤਾਲ ਪਿਛਲੇ ਕਾਫੀ ਸਮੇਂ ਤੋਂ ਲਗਤਾਰ ਈਮੇਲ ਰਾਹੀਂ ਧਮਕੀਆਂ ਭੇਜ ਕੇ ਸਕੂਲਾਂ ਅਤੇ ਹੋਰ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ ਪਰ ਇਸ ਵਾਰੀ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਵਲੋਂ ਸਕੂਲਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਧਮਕੀ ਦਾ ਪਤਾ ਚਲਦਿਆਂ ਹੀ ਖਾਲੀ ਕਰਵਾਇਆ ਗਿਆ ਤੇ ਵਿਦਿਆਰਥੀਆਂ ਤੇ ਸਟਾਫ ਨੂੰ ਘਰ ਭੇਜ ਕਕ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ। ਕੀ ਆਖਿਆ ਐਸ. ਪੀ. ਸਿਟੀ ਨੇ ਮੋਹਾਲੀ ਦੇ ਐਸ. ਪੀ. (ਸਿਟੀ) ਦਿਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਈਮੇਲ ਖਾਲਿਸਤਾਨ ਨੈਸ਼ਨਲ ਆਰਮੀ ਫੋਰਸ ਦੇ ਨਾਮ ਤੇ ਭੇਜੀ ਗਈ ਹੈ । ਉਨ੍ਹਾਂ ਕਿਹਾ ਕਿ ਲਗਾਤਾਰ ਅਮਰੀਕਾ ਅਤੇ ਬੰਗਲਾਦੇਸ਼ ਤੇ ਹੋਰ ਵੱਖ-ਵੱਖ ਦੇਸ਼ਾਂ ਤੋਂ ਅਜਿਹੀਆਂ ਮੇਲਾਂ ਕਾਪੀ ਪੇਸਟ ਕਰਕੇ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਵਿੱਚ ਅਫੜਾ ਦਫੜੀ ਦਾ ਮਾਹੌਲ ਬਣਿਆ ਰਹੇ ਹਾਲਾਂਕਿ ਹਸਪਤਾਲ ਦੀ ਜਾਂਚ ਕਰ ਲਈ ਗਈ ਹੈ ਤੇ ਕੁਝ ਵੀ ਅਜਿਹਾ ਸੰਦੇਸ਼ ਨਹੀਂ ਪਾਇਆ ਗਿਆ ।
