ਤਿੰਨ ਸਾਲਾਂ ਬੱਚੇ ਦੀ ਹੋਈ ਜਹਿਰੀਲੇ ਸੱਪ ਦੇ ਡੰਗਣ ਕਾਰਨ ਮੌਤ
ਫਤਿਹਗੜ੍ਹ ਸਾਹਿਬ, 10 ਜੁਲਾਈ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib District) ਦੇ ਖੇਤਰ ਖਮਾਣੋ ਦੇ ਪਿੰਡ ਰਾਨਵਾਂ ਵਿਖੇ ਤਿੰਨ ਸਾਲਾ ਬੱਚੇ ਦੀ ਸੱਪ ਦੇ ਡੰਗਣ (Snake bites) ਕਾਰਨ ਮੌਤ ਹੋ ਗਈ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਰਾਤ ਵੇਲੇ ਤਿੰਨ ਸਾਲਾ ਬੱਚਾ ਭਵਨਪ੍ਰੀਤ (Child Bhawanpreet) ਜਦੋਂ ਰੌਣ ਲੱਗ ਪਿਆ ਅਤੇ ਆਪਣੀ ਬਾਂਹ ਵੱਲ ਇਸ਼ਾਰਾ ਕਰਨ ਲੱਗਿਆ ਤਾਂ ਬੱਚੇ ਦੇ ਦਾਦਾ ਨੇ ਰਾਤ ਵੇਲੇ ਬੱਤੀ ਜਗਾਈ ਤਾਂ ਬਾਂਹ `ਤੇ ਨੀਲਾ ਨਿਸ਼ਾਨ ਸੀ । ਜਦੋਂ ਬਿਸਤਰਾ ਚੈੱਕ ਕੀਤਾ ਤਾਂ ਵੱਡੇ ਪੋਤੇ ਦੇ ਸਿਰਹਾਣੇ ਹੇਠਾਂ ਇੱਕ ਜ਼ਹਿਰੀਲਾ ਸੱਪ ਬੈਠਾ ਮਿਲਿਆ । ਪਰਿਵਾਰ ਤੁਰੰਤ ਬੱਚੇ ਨੂੰ ਹਸਪਤਾਲ ਲੈ ਕੇ ਰਵਾਨਾ ਹੋਇਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਾਸੂਮ ਨੇ ਦਮ ਤੋੜ ਦਿੱਤਾ । ਪਹਿਲਾਂ ਪੁੱਤਰ ਅਤੇ ਹੁਣ ਪੋਤੇ ਦੀ ਮੌਤ (Death) ਨੇ ਬਜ਼ੁਰਗ ਦਾਦਾ-ਦਾਦੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ ।
ਬੱਚੇ ਦੇ ਪਿਤਾ ਦੀ ਹੋ ਚੁੱਕੀ ਹੈ ਮੌਤ ਤੇ ਮਾਂ ਜਾ ਚੁੱਕੀ ਹੈ ਛੱਡ ਕੇ
ਦੱਸਣਯੋਗ ਹੈ ਕਿ ਕਰੀਬ ਸਵਾ ਸਾਲ ਪਹਿਲਾਂ ਘਰੇਲੂ ਵਿਵਾਦ ਤੋਂ ਦੁਖੀ ਹੋ ਕੇ ਬੱਚੇ ਦੇ ਪਿਤਾ ਜਗਮੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਮਾਂ ਘਰ ਛੱਡ ਕੇ ਚਲੀ ਗਈ ਸੀ । ਇਸ ਤੋਂ ਬਾਅਦ ਬਜ਼ੁਰਗ ਦਾਦਾ ਹਰਬੰਸ ਸਿੰਘ ਅਤੇ ਦਾਦੀ ਨੇ ਇਸ ਬੱਚੇ ਨੂੰ ਆਪਣੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਸਮਝ ਕੇ ਪਾਲਣਾ ਸ਼ੁਰੂ ਕੀਤਾ ਸੀ ।
