
ਵੰਲਟੀਅਰਾਂ ਲਈ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਬਹੁਤ ਜ਼ਰੂਰੀ : ਪ੍ਰਿੰਸੀਪਲ ਰਚਨਾ ਭਾਰਦਵਾਜ
- by Jasbeer Singh
- February 14, 2025

ਵੰਲਟੀਅਰਾਂ ਲਈ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਬਹੁਤ ਜ਼ਰੂਰੀ : ਪ੍ਰਿੰਸੀਪਲ ਰਚਨਾ ਭਾਰਦਵਾਜ ਅਜ ਅਤੇ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਅਤੇ ਕਰਮਚਾਰੀ ਨੂੰ ਟ੍ਰੇਨਿੰਗ ਅਭਿਆਸ ਕਰਕੇ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਤਿਆਰ ਬਰ ਤਿਆਰ ਕਰਨ ਲਈ, ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਐਨ ਐਸ ਐਸ ਕੈਂਪਾਂ ਦੌਰਾਨ ਵੰਲਟੀਅਰਾਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਕਰਵਾਕੇ, ਨੋਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ, ਇਸ ਲਈ ਐਨ. ਐਸ. ਐਸ. ਕੈਂਪ, ਇਸ ਤਰ੍ਹਾਂ ਦੀ ਟ੍ਰੇਨਿੰਗ ਤੋਂ ਬਿਨਾਂ ਅਧੂਰੇ ਹਨ, ਇਹ ਵਿਚਾਰ ਪ੍ਰਿੰਸੀਪਲ ਕਮ ਡੀ. ਡੀ. ਓ. ਡਾਕਟਰ ਰਚਨਾ ਭਾਰਦਵਾਜ ਸਰਕਾਰੀ ਰਣਬੀਰ ਕਾਲਜ ਵਲੋਂ ਪਿੰਡ ਸੋਹੀਆਂ ਕਲਾਂ ਵਿਖੇ ਪ੍ਰਗਟ ਕੀਤੇ । ਕੈਂਪ ਕੌਆਰਡੀਨੇਟਰ ਪ੍ਰੋਫੈਸਰ ਰੁਪਿੰਦਰ ਕੁਮਾਰ ਸ਼ਰਮਾ, ਸੁਧਾ ਰਾਣੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਕੇਵਲ ਕਾਕਾ ਰਾਮ ਵਰਮਾ ਜ਼ੋ ਭਾਰਤ ਸਰਕਾਰ ਵੱਲੋਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਹਨ, ਅਕਸਰ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਫੈਕਟਰੀਆਂ ਵਿਖੇ ਜਾ ਕੇ ਟ੍ਰੇਨਿੰਗ ਦਿੰਦੇ ਹਨ । ਇਸ ਮੌਕੇ ਕਾਕਾ ਰਾਮ ਵਰਮਾ ਵਲੋਂ ਵੰਲਟੀਅਰਾਂ ਅਤੇ ਪਿੰਡ ਵਾਸੀਆਂ ਨੂੰ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਬਾਰੇ ਜਾਣਕਾਰੀ ਦਿੱਤੀ । ਵਿਦਿਆਰਥੀਆਂ ਦੀਆਂ ਅੱਠ ਟੀਮਾਂ ਬਣਾ ਕੇ, ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕਟ, ਭੁਚਾਲ, ਹੜਾਂ, ਇਮਾਰਤਾਂ ਡਿੱਗਣ ਦੌਰਾਨ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਅਤੇ ਮੁਢਲੀ ਸਹਾਇਤਾ ਦੇਣ ਦੀ ਮੌਕ ਡਰਿੱਲ ਕਰਵਾਈ । ਵਿਸ਼ੇਸ਼ ਤੌਰ ਤੇ ਅੱਗਾਂ ਬੁਝਾਉਣ, ਗੈਸਾਂ, ਧੂੰਏਂ, ਪਾਣੀ ਮੱਲਵੇ ਵਿਚੋਂ ਪੀੜਤਾਂ ਨੂੰ ਰੈਸਕਿਯੂ ਕਰਨ, ਕਰਕੇ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਰਾਹੀਂ ਪੀੜਤਾਂ ਦੇ ਸਾਹ ਦਿਲ ਦਿਮਾਗ ਨੂੰ ਮੁੜ ਸੁਰਜੀਤ ਕਰਨਾ, ਹੈਲਪ ਲਾਈਨ ਨੰਬਰਾਂ ਦੀ ਵਰਤੋਂ ਕਰਕੇ ਪੁਲਿਸ, ਪ੍ਰਸ਼ਾਸਨ, ਫਾਇਰ ਬ੍ਰਿਗੇਡ, ਐਂਬੂਲੈਂਸਾਂ ਬੁਲਾਉਣਾ, ਜ਼ਖਮੀਆਂ ਨੂੰ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਮੌਕੇ ਤੇ ਤਿਆਰ ਕੀਤੀਆਂ ਪੱਟੀਆਂ ਫੱਟੀਆਂ ਦੀ ਵਰਤੋਂ ਕਰਕੇ, ਟੁੱਟੇ ਅੰਗਾਂ ਨੂੰ ਅਹਿੱਲ ਕਰਨਾ, ਚਾਦਰਾਂ ਬਾਸਾ, ਟਾਹਣੀਆਂ, ਸੋਟੀਆਂ, ਰਸੀਆਂ, ਚੂਨੀਆਂ ਰਾਹੀਂ ਸਟਰੈਚਰ ਤਿਆਰ ਕਰਨਾ ਆਦਿ । ਪਿੰਡ ਦੇ ਸਰਪੰਚ, ਮੁੱਖ ਮਹਿਮਾਨ ਹਰਦੀਪ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਪਿੰਡਾਂ ਦੇ ਬੱਚਿਆਂ ਨੋਜਵਾਨਾਂ ਬਜ਼ੁਰਗਾਂ ਨੂੰ ਵੀ ਅਧੁਨਿਕ ਤਕਨੀਕਾਂ ਦੀ ਜਾਣਕਾਰੀ ਮਿਲ ਜਾਂਦੀ ਹੈ । ਇਸ ਤਰ੍ਹਾਂ ਦੀ ਟ੍ਰੇਨਿੰਗ, ਸ਼ਹਿਰਾਂ ਤੋਂ ਦੂਰ ਦੇ ਪਿੰਡਾਂ ਵਿਖੇ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਕਾਲਜ ਵਲੋਂ ਕਾਕਾ ਰਾਮ ਵਰਮਾ ਨੂੰ ਸਦੀ ਦੇ ਸਰਵੋਤਮ ਜ਼ਿੰਦਗੀਆਂ ਬਚਾਉਣ ਵਾਲੇ ਮਦਦਗਾਰ ਦੋਸਤ ਵਜੋਂ ਸਨਮਾਨਿਤ ਕੀਤਾ ਗਿਆ ।