
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਨੂੰ ਮਿਲੀ 29 ਦੀ ਪੈਨਲ ਮੀਟਿੰਗ
- by Jasbeer Singh
- October 19, 2025

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਨੂੰ ਮਿਲੀ 29 ਦੀ ਪੈਨਲ ਮੀਟਿੰਗ ਪਟਿਆਲਾ, 19 ਅਕਤੂਬਰ 2025 : ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਨਵੀਆਂ 270 ਪੋਸਟਾਂ ਦਾ ਪੇਪਰ ਜਲਦੀ ਕਰਵਾਓਣ ਸੰਬੰਧੀ ਅੱਜ ਦਿਨ ਐਤਵਾਰ ਨੂੰ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰੰਘ ਦੀ ਕੋਠੀ ਅੱਗੇ ਧਰਨਾ ਲਗਾਇਆ ਗਿਆ ਸੀ। ਯੂਨੀਅਨ ਦੇ ਰੋਸ਼ ਮਾਰਚ ਕਰਨ ਤੋਂ ਬਾਅਦ ਪ੍ਰਸ਼ਾਸ਼ਨ ਨੇ ਪੈਨਲ ਮੀਟਿੰਗ ਲਈ ਲੈ ਕੇ ਦਿੱਤੀ ਤੇ ਯੂਨੀਅਨ ਦੀ ਇੱਕੋ ਇੱਕ ਮੰਗ ਹੈ ਕਿ ਸਾਡਾ ਪੇਪਰ ਜਲਦੀ ਲਿਆ ਜਾਵੇ । ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਜੇਕਰ ਸਾਡਾ 29 ਦੀ ਮੀਟਿੰਗ ਵਿੱਚ ਕੋਈ ਪੇਪਰ ਦੀ ਤਰੀਖ਼ ਅਨਾਊਂਸ ਹੁੰਦੀ ਹੈ ਫਿਰ ਤਾਂ ਠੀਕ ਹੈ ਨਹੀਂ ਫਿਰ ਯੂਨੀਅਨ ਵੱਲੋਂ 2 ਨਵੰਬਰ ਨੂੰ ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ ਤੇ ਇਹ ਮੋਰਚਾ ਉਸ ਸਮੇਂ ਤੱਕ ਚੱਲੇਗਾ ਜਦੋਂ ਤੱਕ ਪੇਪਰ ਦੀ ਤਰੀਖ ਅਨਾਊਂਸ ਨਹੀਂ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਦਰਜਨਾਂ ਮੀਟਿੰਗਾਂ ਵਿੱਚ ਸਿਹਤ ਮੰਤਰੀ ਨੇ ਭਾਵੇਂ ਭਰੋਸਾ ਦਿੱਤਾ ਹੈ ਕਿ ਤੁਹਾਡਾ ਪੇਪਰ ਜਲਦੀ ਲਿਆ ਜਾਵੇਗਾ, ਪਰ ਲਗਾਤਾਰ ਪੇਪਰ ਲੈਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਮੌਕੇ ਰਾਜ ਸੰਗਤੀਵਾਲਾ,ਨਾਹਰ ਸਿੰਘ ,ਲਖਵਿੰਦਰ ਸਿੰਘ, ਸਾਹਿਬ ਸਿੰਘ, ਰਵਿੰਦਰ ਸਿੰਘ ਅਜਨਾਲਾ, ਨੀਰਜ਼ ਕੁਮਾਰ, ਵਿਕਰਮ ਫਿਰੋਜ਼ਪੁਰ, ਨਵਦੀਪ ਸਿੰਘ, ਗਗਨਦੀਪ ਸਿੰਘ,ਹਰਮਨ ਸਿੰਘ,ਦੀਪ ਸਿੰਘ, ਜਗਤਾਰ ਸਿੰਘ , ਮਨਪ੍ਰੀਤ ਸਿੰਘ,ਮੇਜਰ ਪਾਤੜਾਂ, ਮਨਦੀਪ ਝੁਨੀਰ ,ਹਰਕੀਰਤ ਸਿੰਘ, ਸਤਵੀਰ ਸਿੰਘ, ਭੁਪਿੰਦਰ ਸੁਨਾਮ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।