post

Admin

(Chief Editor)

Crime

ਅਣਪਛਾਤੇ ਹਮਲਵਰਾਂ ਨੇ ਗੋਲੀ ਮਾਰ ਕੇ ਕੀਤਾ ਏ. ਐਸ. ਆਈ. ਦਾ ਕਤਲ

post-img

ਅਣਪਛਾਤੇ ਹਮਲਵਰਾਂ ਨੇ ਗੋਲੀ ਮਾਰ ਕੇ ਕੀਤਾ ਏ. ਐਸ. ਆਈ. ਦਾ ਕਤਲ

ਅੰਮ੍ਰਿਤਸਰ, 18 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਵਲੋਂ ਪੰਜਾਬ ਪੁਲਸ ਦੇ ਏ. ਐਸ. ਆਈ. ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਏ. ਐਸ. ਆਈ.

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੋ ਬੀਤੀ ਦੇਰ ਰਾਤ ਗੇਟ ਹਕੀਮਾ ਪੁਲਸ ਸਟੇਸ਼ਨ ਵਿਖੇ ਡਿਊਟੀ ਕਰ ਰਹੇ ਜਿਸ ਪੰਜਾਬ ਪੁਲਸ ਦੇ ਏ. ਐਸ. ਆਈ. (A.S.I.) ਦਾ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਏ. ਐਸ. ਆਈ. ਹਰਜੀਤ ਸਿੰਘ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਗੋਲੀ ਲੱਗਣ (Shoot) ਕਾਰਨ ਜਖਮੀ ਹੋਏ ਏ. ਐਸ. ਆਈ. ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਣ `ਤੇ ਪੁਲਸ ਦੀ ਇੱਕ ਟੀਮ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਸ ਨੇ ਕਰ ਦਿੱਤੀ ਜਾਂ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ

ਪੰਜਾਬ ਪੁਲਸ ਵਲੋਂ ਉਕਤ ਵਾਪਰੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਹਮਲਵਰਾਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਲਈ ਪੁਲਸ ਵਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (CCTV cameras) ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਆਖਰ ਪੁਲਸ ਅਧਿਕਾਰੀ ਨੂੰ ਕਿਸ ਕਾਰਨ ਗੋਲੀ ਮਾਰ ਦਿੱਤੀ ਗਈ ।

Related Post

Instagram