post

Admin

(Chief Editor)

Crime

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਕੱਪੜਾ ਵਪਾਰੀ ਦੇ ਘਰ 'ਤੇ ਗੋਲੀਆਂ

post-img

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਕੱਪੜਾ ਵਪਾਰੀ ਦੇ ਘਰ 'ਤੇ ਗੋਲੀਆਂ

ਕਪੂਰਥਲਾ, 8 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਪਿੰਡ ਕਾਲਾ ਸੰਘਿਆ ਵਿਖੇ ਬੀਤੀ ਰਾਤ ਇਕ ਕੱਪੜਾ ਵਪਾਰੀ ਦੇ ਘਰ ਤੇ ਦੁਕਾਨ ਤੇ ਹਮਲਾਵਰਾਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ ।

ਕੌਣ ਹੈ ਇਹ ਕੱਪੜਾ ਵਪਾਰੀ

ਮਿਲੀ ਜਾਣਕਾਰੀ ਅਨੁਸਾਰ ਜਿਲਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆ ਵਿਖੇ ਜੋ ਬੀਤੀ ਰਾਤ ਅਣਪਛਾਤੇ ਮੋਟਰਸਾਈਕਲ ਸਵਾਰਾਂ (Unidentified motorcyclists) ਵਲੋਂ ਜੋ ਇਕ ਕੱਪੜਾ ਵਪਾਰੀ ਦੀ ਦੁਕਾਨ ਤੇ ਘਰ ਉਪਰ ਗੋਲੀਬਾਰੀ ਕੀਤੀ ਗਈ ਹੈ ਵਿਚ ਕੱਪੜਾ ਵਪਾਰੀ (Cloth merchant) ਦੀ ਪਛਾਣ ਕੁਲਦੀਪ ਕੁਮਾਰ ਲੂੰਬਾ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਥਾਂ 'ਤੇ ਗੋਲੀਆਂ ਚਲਾਈਆਂ ਗਈਆਂ ਹਨ ਉਸ ਮੁਤਾਬਕ ਦੁਕਾਨ ਹੇਠਾਂ ਅਤੇ ਕੱਪੜਾ ਵਪਾਰੀ ਦੇ ਘਰ ਉਪਰ ਹੀ ਬਣਿਆਂ ਹੋਇਆ ਹੈ ।

ਗੋਲੀਬਾਰੀ ਦੀ ਘਟਨਾ 'ਤੇ ਕੀਤਾ ਗਿਆ ਪੁਲਸ ਨੂੰ ਸੂਚਿਤ

ਪ੍ਰਾਪਤ ਸੂਚਨਾ ਮੁਤਾਬਕ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਦੀ ਆਵਾਜ਼ ਸੁਣ ਕੇ ਬਾਜ਼ਾਰ ਦੀਆਂ ਦੁਕਾਨਾਂ ਦੀ ਪਹਿਰੇਦਾਰੀ ਕਰ ਰਹੇ ਵਿਅਕਤੀਆਂ ਨੇ ਕੁਲਦੀਪ ਕੁਮਾਰ ਲੂੰਬਾ ਤੇ ਉਸਦੇ ਪਰਿਵਾਰ ਨੂੰ ਉਠਾਇਆ ਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ । ਘਟਨਾ ਦੀ ਸੂਚਨਾ ਮਿਲਣ `ਤੇ ਮੌਕੇ `ਤੇ ਕਾਲਾ ਸੰਘਿਆ ਪੁਲਸ ਚੌਂਕੀ ਦੇ ਮੁਲਾਜ਼ਮ ਅਤੇ ਕਪੂਰਥਲਾ ਦੇ ਥਾਣਾ ਸਦਰ ਦੇ ਥਾਣਾ ਮੁਖੀ ਸਬ-ਇੰਸਪੈਕਟਰ ਮੇਜਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ `ਤੇ ਪਹੁੰਚੇ ।

ਪੁਲਸ ਨੇ ਕੀਤੀ ਸੀ. ਸੀ. ਟੀ. ਵੀ. ਦੀ ਜਾਂਚ

ਉਕਤ ਘਟਨਾਕ੍ਰਮ ਜੋ ਕਿ ਸੀ. ਸੀ. ਟੀ. ਵੀ. ਕੈਮਰੇ (C. C. T. V. Cameras) ਵਿਚ ਕੈਦ ਹੋ ਗਈ ਮੁਤਾਬਕ ਅਣਪਛਾਤਿਆਂ ਵੱਲੋਂ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਤੇ ਘਰ `ਤੇ 4 ਰਾਊਂਡ ਫਾਇਰ ਕੀਤੇ ਗਏ । ਜਿਨ੍ਹਾਂ ਵਿੱਚੋਂ ਇਕ ਗੋਲੀ ਦੁਕਾਨ ਦਾ ਸ਼ਟਰ ਚੀਰ ਕੇ ਅਗਲੇ ਪਾਸੇ ਲੱਗੇ ਸ਼ੀਸ਼ੇ (ਟਫਨ) ਵਿੱਚ ਲੱਗੀ ਤੇ ਸ਼ੀਸ਼ਾ ਚਕਨਾਚੂਰ ਹੋ ਗਿਆ । ਇਹਨਾਂ ਚੱਲੀਆਂ ਗੋਲੀਆਂ ਦੇ ਖੋਲ ਵੀ ਬਰਾਮਦ ਕਰ ਲਏ ਗਏ ਹਨ ।

ਕੀ ਆਖਿਆ ਚੌਂਕੀ ਇੰਚਾਰਜ ਨੇ

ਕਾਲਾ ਸੰਘਿਆ ਪੁਲਸ ਚੌਂਕੀ (Police station) ਇੰਚਾਰਜ ਏ. ਐਸ. ਆਈ. ਅਮਰਜੀਤ ਸਿੰਘ ਨੇ ਕਿਹਾ ਕਿ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਲਗਾਤਾਰ ਤਫਤੀਸ਼ ਜਾਰੀ ਹੈ । ਘਟਨਾ ਨੂੰ ਹਰ ਪਹਿਲੂ ਤੋਂ ਵੇਖਿਆ ਜਾ ਰਿਹਾ ਹੈ ਅਤੇ ਪੁਲਿਸ ਸੂਤਰਾਂ ਰਾਹੀਂ ਗੋਲੀਆਂ ਚਲਾਉਣ ਵਾਲਿਆਂ ਨੂੰ ਲੱਭਣ ਦੀ ਪੂਰੀ ਕੋਸਿ਼ਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ।

Related Post

Instagram