ਅਣਪਛਾਤੇ ਵਿਅਕਤੀਆਂ ਨੇ ਦਰਸ਼ਨ ਸਹਾਸੀ ਨੂੰ ਉਤਾਰਿਆ ਮੌਤ ਦੇ ਘਾਟ ਕੈਨੇਡਾ, 28 ਅਕਤੂਬਰ 2025 : ਪੰਜਾਬ ਦੇ ਜਿ਼ਲਾ ਲੁਧਿਆਣਾ ਦੇ ਪਿੰਡ ਦੋਰਾਹਾ ਦੇ ਵਸਨੀਕ ਦਰਸ਼ਨ ਸਿੰਘ ਸਹਾਸੀ ਜੋਕਿ 68 ਸਾਲਾਂ ਦੇ ਸਨ ਨੂੰ ਕੈਨੇਡਾ ਦੇ ਐਬਟਸਫੋਰਡ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਦੱਸਣਯੋਗ ਹੈ ਕਿ ਦਰਸ਼ਨ ਸਿੰਘ ਕੈਨਮ ਇੰਟਰਨੈਸ਼ਨਲ ਕੰਪਨੀ ਦੇ ਪ੍ਰਧਾਨ ਸਨ, ਜਿਸ ਨੂੰ ਦੁਨੀਆਂ ਦੀਆਂ ਸੱਭ ਤੋਂ ਵੱਡੀਆਂ ਕੱਪੜਿਆਂ ਦੀ ਰੀ-ਸਾਈਕਲਿੰਗ ਕੰਪਨੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਕਿਵੇਂ ਤੇ ਕਦੋਂ ਹੋਇਆ ਦਰਸ਼ਨ ਸਿੰਘ ਦਾ ਮਡਰ ਕੈਨੇਡੀਅਨ ਪੁਲਸ ਮੁਤਾਬਕ ਸੋਮਵਾਰ ਨੂੰ ਸਾਢੇ 9 ਵਜੇ ਦੇ ਕਰੀਬ ਦਰਸ਼ਨ ਸਿੰਘ ਦਾ ਮਡਰ ਹੋ ਗਿਆ ਜਦੋਂ ਉਹ ਆਪਣੀ ਕਾਰ ਵਿਚ ਸਮਿਟ ਡਰਾਈਵ ਦੇ ਕੋਨੇ ਵਿਚ ਬੈਠਾ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਤਾਬੜਤੋੜ ਗੋਲੀਆਂ ਹੀ ਗੋਲੀਆਂ ਚਲਾ ਦਿੱਤੀਆਂ। ਉਕਤ ਘਟਨਾਕ੍ਰਮ ਦੇ ਚਲਦਿਆਂ ਜਦੋਂ ਪੁਲਸ ਮੌਕੇ ਤੇ ਪਹੁੰਚੀ ਤਾਂ ਦਰਸ਼ਨ ਸਿੰਘ ਦੀ ਮੌਤ ਹੋ ਚੁੱਕੀ ਸੀ । ਮਡਰ ਦੀ ਘਟਨਾ ਦੀ ਜਾਂਚ ਐਬਟਸਫੋਰਡ ਪੁਲਸ ਨੇ ਕਰ ਦਿੱਤੀ ਹੈ ਸ਼ੁਰੂ ਕੈਨੇਡਾ ਦੇ ਐਬਟਸਫੋਰਡ ਪੁਲਸ ਨੇ ਦਰਸ਼ਨ ਸਿੰਘ ਸਹਾਸੀ ਦੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਕੀਤੇ ਗਏ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਾਾਤਲਾਂ ਅਤੇ ਕਤਲ ਕੀਤੇ ਜਾਣ ਦੇ ਕਾਰਨਾਂ ਬਾਰੇ ਪਤਾ ਕੀਤਾ ਜਾ ਸਕੇ।

