
National
0
ਵਿਜਯਾ ਕਿਸ਼ੋਰ ਰਾਹਤਕਰ ਨੇ ਸੰਭਾਲਿਆ ਕੌਮੀ ਮਹਿਲਾ ਕਮਿਸ਼ਨ ਚੇਅਰਪਰਸਨ ਦਾ ਅਹੁਦਾ
- by Jasbeer Singh
- October 23, 2024

ਵਿਜਯਾ ਕਿਸ਼ੋਰ ਰਾਹਤਕਰ ਨੇ ਸੰਭਾਲਿਆ ਕੌਮੀ ਮਹਿਲਾ ਕਮਿਸ਼ਨ ਚੇਅਰਪਰਸਨ ਦਾ ਅਹੁਦਾ ਨਵੀਂ ਦਿੱਲੀ : ਭਾਜਪਾ ਦੀ ਸੀਨੀਅਰ ਆਗੂ ਵਿਜਯਾ ਕਿਸ਼ੋਰ ਰਾਹਤਕਰ ਨੇ ਅੱਜ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਔਰਤਾਂ ਦੇ ਅਧਿਕਾਰਾਂ ਦੀ ਪੈਰਵੀ ਕਰਨ ਅਤੇ ਲਿੰਗ ਆਧਾਰਤ ਹਿੰਸਾ ਦੇ ਪੀੜਤਾਂ ਲਈ ਨਿਆਂ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਿ਼ਕਰ ਕਰਦੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਜਿੰਮੇਵਾਰੀ ਵਾਲੀ ਭੂਮਿਕਾ ਹੈ ਅਤੇ ਇਸ ਨੂੰ ਉਹ ਆਪਣੀ ਕਾਬਲੀਅਤ ਅਨੁਸਾਰ ਨਿਭਾਉਣ ਦੀ ਕੋਸਿ਼ਸ਼ ਕਰਨਗੇ।ਉਨ੍ਹਾਂ ਐੱਨ. ਸੀ. ਡਬਲਿਊ. ਦੀ ਸਾਬਕਾ ਚੇਅਰਪਰਸਨ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੇਖਾ ਸ਼ਰਮਾ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਉਹ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕੰਮ ਜਾਰੀ ਰੱਖਾਂਗੀ ।