post

Jasbeer Singh

(Chief Editor)

Punjab

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗਵਾਹ ਹੋਏ ਅਦਾਲਤ ਵਿਚ ਪੇਸ਼

post-img

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗਵਾਹ ਹੋਏ ਅਦਾਲਤ ਵਿਚ ਪੇਸ਼ ਮਾਨਸਾ, 2 ਮਈ 2026 : ਪੰਜਾਬ ਦੇ ਜਿ਼ਲਾ ਮਾਨਸਾ ਵਿਖੇ ਮਾਨਯੋਗ ਅਦਾਲਤ ਵਿਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗਵਾਹਾਂ ਦੇ ਅਦਾਲਤ ਵਿਚ ਹਾਜ਼ਰ ਹੋਣ ਦਾ ਸਮਾਚਾਰ ਹੈ । ਕਿੰਨੇ ਗਵਾਹਾਂ ਦੀ ਗਵਾਹੀ ਕੀਤੀ ਗਈ ਦਰਜ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ 11 ਗਵਾਹ ਅਦਾਲਤ ਵਿੱਚ ਪੇਸ਼ ਹੋਏ ਸਨ, ਜਿਨਾਂ ਵਿੱਚੋਂ ਤਿੰਨ ਦੀ ਗਵਾਹੀ ਹੀ ਦਰਜ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਮਿੱਤਲ ਨੇ ਦੱਸਿਆ ਕਿ ਅੱਜ ਤਿੰਨ ਗਵਾਹਾਂ ਦੀ ਗਵਾਹੀ ਦਰਜ ਹੋਈ ਹੈ, ਜਿਸ ਕਰਕੇ ਅਦਾਲਤ ਵੱਲੋਂ ਅਗਲੀ ਤਰੀਕ 22 ਮਈ ਤੈਅ ਕੀਤੀ ਗਈ ਹੈ । ਕਿਸ ਕਿਸ ਦੀ ਮੰਗੀ ਗਈ ਹੈ ਸਟੇਟਸ ਰਿਪੋਰਟ ਉਹਨਾਂ ਕਿਹਾ ਕਿ ਸਾਡੇ ਵੱਲੋਂ ਸਟੇਟਸ ਰਿਪੋਰਟ ਮੰਗੀ ਗਈ ਸੀ। ਜਿਨਾਂ ਵਿੱਚ ਅਸੀਂ ਕਨਵਰ ਗਰੇਵਾਲ, ਜੀਵਨ ਜੋਤ ਜੁਗਨੂੰ, ਜੋਤੀ ਪੰਧੇਰ ਬਾਰੇ ਸਟੇਟਸ ਰਿਪੋਰਟ ਮੰਗੀ ਸੀ, ਜੋ ਅੱਜ ਅਦਾਲਤ ਵਿੱਚ ਪੇਸ਼ ਕੀਤੀ ਗਈ । ਜਿਸ ਵਿੱਚ ਏਜੰਸੀਆਂ ਵੱਲੋਂ ਜੀਵਨ ਜੋਤ ਜੁਗਨੂੰ ਨੂੰ ਬੇਗੁਨਾਹ ਕਰਾਰ ਦਿੱਤਾ ਗਿਆ ਹੈ ।

Related Post

Instagram