ਪੰਜਾਬ ਦੇ 8 ਜਿਲਿਆਂ `ਚ ਅੱਜ ਹਨੇਰੀ-ਤੂਫਾਨ ਸਬੰਧੀ `ਯੈਲੋ ਅਲਰਟ` ਜਾਰੀ
ਚੰਡੀਗੜ੍ਹ, 15 ਜੂਨ 2026 : ਚੰਡੀਗੜ੍ਹ ਵਿਖੇ ਸਥਾਪਤ ਕੀਤੇ ਗਏ ਮੌਸਮ ਵਿਭਾਗ (Meteorological Department) ਵਲੋਂ ਪੰਜਾਬ ਦੇ 8 ਜਿਲਿਆਂ ਵਿਚ ਅੱਜ ਹਨੇਰੀ-ਤੂਫਾਨ ਸਬੰਧੀ ਇਕ ਯੈਲੋ ਐਲਰਟ (Yellow Alert) ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।
ਕਿਹੜੇ ਕਿਹੜੇ ਹਨ 8 ਜਿਲੇ
ਪੰਜਾਬ `ਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਹਨੇਰੀ, ਮੀਂਹ ਅਤੇ ਤੇਜ਼ ਹਵਾਵਾਂ (Storm, rain and strong winds) ਦੇ ਦੌਰ ਦਰਮਿਆਨ ਮੌਸਮ ਵਿਭਾਗ ਨੇ 15 ਜੂਨ ਨੂੰ ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਸਮੇਤ 8 ਜ਼ਿਲਿਆਂ ਲਈ `ਯੈਲੋ ਅਲਰਟ` ਜਾਰੀ ਕੀਤਾ ਹੈ। ਇਨ੍ਹਾਂ ਜ਼ਿਲਿਆਂ `ਚ ਹਨੇਰੀ, ਬੱਦਲ ਗੱਜਣ-ਬਿਜਲੀ ਲਿਸ਼ਕਣ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ ।
ਕਿਹੜੀਆਂ ਸਰਗਰਮੀਆਂ ਮਿਲ ਰਹੀਆਂ ਹਨ ਦੇਖਣ ਨੂੰ
ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜ (Western disturbance) ਦੇ ਪ੍ਰਭਾਵ ਨਾਲ ਬਣੇ ਮੌਸਮ ਤੰਤਰ ਕਾਰਨ ਇਹ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ, ਹਾਲਾਂਕਿ ਮੰਗਲਵਾਰ ਤੋਂ ਮੌਸਮ `ਚ ਸੁਧਾਰ ਦੀ ਉਮੀਦ ਹੈ ਅਤੇ ਜਿ਼ਆਦਾਤਰ ਖੇਤਰਾਂ `ਚ ਸਥਿਤੀ ਆਮ ਹੋਣ ਲੱਗੇਗੀ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ `ਚ 5.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਸੂਬੇ `ਚ ਤਾਪਮਾਨ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ । ਸੂਬੇ `ਚ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਪਟਿਆਲਾ `ਚ ਰਿਕਾਰਡ ਕੀਤਾ ਗਿਆ।
ਕੀ ਆਖਣਾ ਹੈ ਮੌਸਮ ਮਾਹਿਰਾਂ ਦਾ
ਪ੍ਰਮੁੱਖ ਸ਼ਹਿਰਾਂ `ਚ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ (Temperature) 36.1 ਡਿਗਰੀ, ਲੁਧਿਆਣਾ ਦਾ 36.2 ਡਿਗਰੀ, ਪਠਾਨਕੋਟ ਦਾ 35.7 ਡਿਗਰੀ ਅਤੇ ਰੂਪਨਗਰ ਦਾ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹਾਲੀਆ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ । ਅਗਲੇ 24 ਘੰਟਿਆਂ ਦੌਰਾਨ ਕੁਝ ਸਥਾਨਾਂ `ਤੇ ਬੱਦਲ ਗੱਜਣ ਤੇ ਬਿਜਲੀ ਲਿਸ਼ਕਣ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਦੋਂ ਕਿ 15 ਜੂਨ ਤੋਂ ਬਾਅਦ ਮੌਸਮ ਮੁਕਾਬਲਤਨ ਸਥਿਰ ਰਹਿਣ ਦੀ ਸੰਭਾਵਨਾ ਹੈ ।
