post

Admin

(Chief Editor)

Punjab

ਨੌਜਵਾਨ ਨੇ ਸਲਫਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ

post-img

ਨੌਜਵਾਨ ਨੇ ਸਲਫਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ

ਪੱਟੀ, 6 ਜੁਲਾਈ 2026 : ਪੰਜਾਬ ਦੇ ਹਲਕਾ ਪੱਟੀ (Belt) ਦੇ ਵਾਰਡ ਨੰਬਰ 13 ਵਿਖੇ ਇਕ ਨੌਜਵਾਨ ਜਿਸਦਾ ਕੁੱਝ ਮਹੀਨੇ ਪਹਿਲਾਂ ਵਿਆਹ ਹੋਇਆ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੱਟੀ ਦੇ ਵਾਰਡ ਨੰ 13 ਵਿਖੇ ਜੋ ਇਕ ਨੌਜਵਾਨ ਵਲੋਂ ਸਲਫਾਸ ਖਾ (Eat sulfas) ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ 24 ਸਾਲਾ ਨੌਜਵਾਨ ਅਜੇਪਾਲ ਸਿੰਘ ਦੇ ਤੌਰ ਤੇ ਹੋਈ ਹੈ । ਮ੍ਰਿਤਕ ਦੇ ਪਰਵਾਰ ਨੇ ਉਸ ਦੇ ਮਾਲਕਾਂ ’ਤੇ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਮ੍ਰਿਤਕ ਨੌਜਵਾਨ ਦੇ ਭਰਾ ਸੰਦੀਪ ਸਿੰਘ ਨੇ ਦਸਿਆ ਕਿ ਅਜੇਪਾਲ ਸਿੰਘ (Ajaypal Singh) ਪਿਛਲੇ ਕਰੀਬ 12 ਸਾਲਾਂ ਤੋਂ ਸਤਨਾਮ ਜਿਊਲਰ ਐਂਡ ਸੰਨਜ਼ ਵਿਖੇ ਕੰਮ ਕਰ ਰਿਹਾ ਸੀ ਤੇ ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਹੁਣ ਉਹ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ । ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਦੁਕਾਨ ਦੇ ਮਾਲਕਾਂ ਨੇ ਉਸ ਨੂੰ ਨੌਕਰੀ ਛੱਡਣ ਤੋਂ ਰੋਕਿਆ ਅਤੇ ਉਸ ’ਤੇ ਚੋਰੀ ਦੇ ਦੋਸ਼ ਲਗਾ ਕੇ ਮਾਨਸਿਕ ਤੌਰ ’ਤੇ ਤੰਗ-ਪਰੇਸ਼ਾਨ (Mentally distressed) ਕੀਤਾ । ਪਰਿਵਾਰ ਅਨੁਸਾਰ ਇਸ ਸਬੰਧੀ ਮਾਲਕਾਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਕੋਈ ਹੱਲ ਨਹੀਂ ਨਿਕਲਿਆ । ਉਨ੍ਹਾਂ ਦਾ ਦਾਅਵਾ ਹੈ ਕਿ ਇਸੇ ਕਾਰਨ ਅਜੇਪਾਲ ਸਿੰਘ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਉਕਤ ਗੱਲ ਦਾ ਜ਼ਿਕਰ ਕਰਦਿਆਂ ਸਲਫ਼ਾਸ ਨਿਗਲ ਲਈ ।

ਪਰਿਵਾਰ ਨੇ ਐਸ. ਐਸ. ਪੀ. ਤੋਂ ਕੀਤੀ ਇਨਸਾਫ ਦੀ ਮੰਗ

ਸਲਫਾਸ ਨਿਗਲਣ ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਇਲਾਜ ਕੀਤਾ ਗਿਆ ਪਰ ਦੇਰ ਰਾਤ ਕਰੀਬ 1 ਵਜੇ ਉਸ ਦੀ ਮੌਤ ਹੋ ਗਈ । ਉਨ੍ਹਾਂ ਨੇ ਐਸ. ਐਸ. ਪੀ. ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ (Strict legal action) ਦੀ ਮੰਗ ਕੀਤੀ ਹੈ । ਉੱਧਰ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ । 

Related Post

Instagram