post

Jasbeer Singh

(Chief Editor)

Patiala News

ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਭਾਰਤ ਵਾਲਮੀਕਿ ਤੀਰਥ ਅੰਮਿ੍ਰਤਸਰ ਦੇ

post-img

ਪਟਿਆਲਾ, 20 ਅਪ੍ਰੈਲ (ਜਸਬੀਰ) : ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਭਾਰਤ ਵਾਲਮੀਕਿ ਤੀਰਥ ਅੰਮਿ੍ਰਤਸਰ ਦੇ ਸਰਪ੍ਰਸਤ ਬਾਬਾ ਨਛੱਤਰ ਨਾਥ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬਾ ਪ੍ਰਧਾਨ ਯੂਥ ਵਿੰਗ ਸਰਪੰਚ ਦਰਸ਼ਨ ਸਿੰਘ ਮੈਣ ਅਤੇ ਕਰਮਜੀਤ ਸਿੰਘ ਲਚਕਾਣੀ, ਚੇਅਰਮੈਨ ਪੰਜਾਬ ਦੀ ਅਗਵਾਈ ਵਿੱਚ ਲੋਕ ਗਾਇਕ ਬੱਬੂ ਚੌਹਾਨ ਨੂੰ ਯੂਥ ਵਿੰਗ ਸ਼ਹਿਰੀ ਤਹਿਸੀਲ ਪ੍ਰਧਾਨ ਜਿਲ੍ਹਾ ਪਟਿਆਲਾ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਦਰਸ਼ਨ ਸਿੰਘ ਮੈਣ ਤੇ ਕਰਮਜੀਤ ਸਿੰਘ ਲਚਕਾਣੀ ਨੇ ਜਿਲ੍ਹਾ ਪਟਿਆਲਾ ਦੇ ਮੁੱਖ  ਦਫਤਰ ਮੈਣ ਬੱਬੂ ਚੌਹਾਨ ਨੂੰ ਪੱਗੜ੍ਹੀ ਦੀ ਰਸਮ ਅਦਾ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਦਰਸ਼ਨ ਸਿੰਘ ਮੈਣ ਨੇ ਕਿਹਾ ਕਿ ਸਾਨੂੰ ਸਾਡੇ ਦਬੇ-ਕੁਚਲੇ ਸਮਾਜ ਦੇ ਹੱਕਾਂ ਦੀ ਅਵਾਜ ਚੁੱਕਣੀ ਚਾਹੀਦੀ ਹੈ ਅਤੇ ਪੰਚਾਇਤੀ ਜਮੀਨਾਂ ਵਿੱਚ ਬਣਦਾ ਹੱਕ ਦਵਾਉਣਾ ਚਾਹੀਦਾ ਹੈ ਅਤੇ ਭਗਵਾਨ ਵਾਲਮੀਕਿ ਤੀਰਥ ਅੰਮਿ੍ਰਤਸਰ ਦੀ ਸੰਸਥਾ ਤੇ ਸੰਤ ਸਮਾਜ ਦੇ ਆਗੂ ਸੰਤ ਬਾਬਾ ਮਲਕੀਤ ਨਾਥ ਤੇ ਸੰਤ ਬਾਬਾ ਨਛੱਤਰ ਨਾਥ ਸ਼ੇਰਗਿੱਲ ਨਾਲ ਜੁੜ ਕੇ ਦਬੇ- ਕੁਚਲੇ ਗਰੀਬ ਵਰਗ ਕਿਰਤੀ ਮਜਦੂਰਾਂ ਦੀ ਅਵਾਜ ਨੂੰ ਬੁਲੰਦ ਕਰਨ ਲਈ ਨੌਜਵਾਨ ਅੱਗੇ ਆਉਣ। ਇਸ ਮੌਕੇ ਜਤਿੰਦਰ ਸਰਮਾ, ਮੋਹਨ ਸਿੰਘ ਦਫਤਰ ਇੰਚਾਰਜ, ਬਾਬਾ ਰਾਜ ਖੁਸਰੋਪੁਰ, ਰਣਜੀਤ ਕਲਵਾਣੂੰ, ਜਰਨੈਲ ਸਿੰਘ ਖੁਸਰੋਪੁਰ, ਮਨਜੀਤ ਸੈਫੀ ਗਰੁੱਪ, ਬੋਬੀ ਬਾਦਸ਼ਾਹਪੁਰ ਕਾਲੇਕੀ, ਬੱਬੂ ਚੌਹਾਨ, ਕੋਮਲਜੀਤ ਖਨੌਰੀ, ਨਾਹਰ ਸਿੰਘ, ਅਰਜਨ ਮਰਦਾਂਹੇੜੀ, ਸਵਿੱਤਰੀ ਸੇਰਮਾਜਰਾ ਨਸੀਬ ਸਫੇੜਾ ਕਾਲ ਮਜੰਲ ਆਦਿ ਹਾਜਰ ਸਨ।    

Related Post