post

Jasbeer Singh

(Chief Editor)

Patiala News

ਸਨ ਫਾਊਂਡੇਸ਼ਨ ਅਤੇ ਪਟਿਆਲਾ ਸਕਿਲ ਸੈਂਟਰ ਨੇ ਮਨਾਇਆ ਇੰਟਰਨੈਸ਼ਨਲ ਵੂਮਨ ਡੇ

post-img

ਸਨ ਫਾਊਂਡੇਸ਼ਨ ਅਤੇ ਪਟਿਆਲਾ ਸਕਿਲ ਸੈਂਟਰ ਨੇ ਮਨਾਇਆ ਇੰਟਰਨੈਸ਼ਨਲ ਵੂਮਨ ਡੇ ਪਟਿਆਲਾ, 7 ਮਾਰਚ 2026 : ਡਾ.ਵਿਕਰਮਜੀਤ ਸਿੰਘ ਸਾਹਨੀ (ਪਦਮਸ਼੍ਰੀ) ਅਤੇ ਐਮ ਪੀ. ਰਾਜ ਸਭਾ ਜੀ ਦੀ ਸੰਸਥਾ ਸੰਨ ਫਾਂਊਂਡੇਸ਼ਨ ਪਟਿਆਲਾ ਨੇ ਇੰਟਰਨੈਸ਼ਨਲ ਵੂਮੈਨਜ਼ ਡੇ ਵਰਲਡ ਸਕਿੱਲ ਸੈਂਟਰ ਆਫ ਐਕਸੀਲੈਂਸ ਪਟਿਆਲਾ ਬ੍ਰਾਂਚ ਵਿਖੇ ਬੜੀ ਧੂਮ-ਧਾਮ ਨਾਲ ਨਾਲ ਮਨਾਇਆ ਗਿਆ । ਜਿਸ ਵਿੱਚ ਸੈਂਟਰ ਦੇ ਬੱਚਿਆਂ ਨੇ ਭਰੂਣ ਹੱਤਿਆ ਤੇ ਇੱਕ ਸਕਿਟ ਪੇਸ਼ ਕੀਤੀ। ਜਿਸ ਦਾ ਨਾਮ "ਵਿਰਾਸਤ-ਏ- ਹੌਂਸਲਾ" ਰੱਖਿਆ ਗਿਆ । ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਿਰਕਤ ਕੀਤੀ ਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ । ਇਸ ਮੌਕੇ ਪਟਿਆਲਾ ਦੇ ਮੰਨੇ ਪ੍ਰਮੰਨੇ ਲੇਡੀਜ਼ ਡਾਕਟਰਜ਼ ਅਤੇ ਸਮਾਜ ਭਲਾਈ ਲਈ ਕੰਮ ਕਰਨ ਵਾਲੇ ਵੱਖੋ-ਵੱਖ ਵਿਭਾਗਾਂ ਨਾਲ ਸਬੰਧਤ ਵਰਕਰ ਨੇ ਆਪਣੀ ਮੌਜੂਦਗੀ ਦਰਜ ਕਰਵਾਈ । ਇਸ ਇੰਟਰਨੈਸ਼ਨਲ ਵੂਮੈਨਜ਼ ਡੇ ਤੇ ਸੰਨ ਫਾਊਂਡੇਸ਼ਨ ਪਟਿਆਲਾ ਦੇ ਸੀ. ਈ. ਉ. ਗੁਰਬੀਰ ਸਿੰਘ ਸੰਧੂ ਨੇ ਇਸ ਮੌਕੇ ਤੇ ਸਾਰੀਆਂ ਔਰਤਾਂ ਨੂੰ ਮੁਬਾਰਕਾਂ ਦਿੰਦੇ ਹੋਏ, ਸੰਨ ਫਾਂਊਂਡੇਸ਼ਨ ਪਟਿਆਲਾ ਵਿਖੇ ਚਲ ਰਹੇ ਕੋਰਸਾਂ ਤੇ ਬਾਰੇ ਦਸਦਿਆਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਰੂਰਤਮੰਦ ਲੋਕਾਂ ਤੱਕ ਇਨ੍ਹਾਂ ਕੋਰਸਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ।

Related Post

Instagram